Haryana government

ਹਰਿਆਣਾ ਸਰਕਾਰ ਦਾ ਫੈਸਲਾ, ਦਿੱਲੀ ਅਤੇ ਗੁਆਂਢੀ ਰਾਜਾਂ ਦੀਆਂ ਸਕੂਲ ਬੱਸਾਂ ਤੋਂ ਨਹੀਂ ਲੈਣਗੇ ਟੈਕਸ

ਚੰਡੀਗੜ੍ਹ 06 ਅਪ੍ਰੈਲ 2022: ਹਰਿਆਣਾ ਸਰਕਾਰ (Haryana government) ਨੇ ਵਿੱਦਿਅਕ ਸੰਸਥਾਵਾਂ ਦੀਆਂ ਬੱਸਾਂ ਸੰਬੰਧੀ ਵੱਡਾ ਫੈਸਲਾ ਲਿਆ ਹੈ | ਸਰਕਾਰ ਨੇ ਦਿੱਲੀ ਅਤੇ ਗੁਆਂਢੀ ਰਾਜਾਂ ‘ਚ ਵਿਦਿਅਕ ਅਦਾਰਿਆਂ ਦੀਆਂ ਬੱਸਾਂ ਨੂੰ ਰਾਜ ‘ਚ ਦਾਖਲੇ ਅਤੇ ਸੰਚਾਲਨ ਦੌਰਾਨ ‘ਮੋਟਰ ਵਹੀਕਲ ਟੈਕਸ’ ਅਦਾ ਕਰਨ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ।

ਇਹ ਫੈਸਲਾ ਮੰਗਲਵਾਰ ਸ਼ਾਮ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ‘ਚ ਲਿਆ ਗਿਆ। ਬਿਆਨ ਦੇ ਅਨੁਸਾਰ, ਮੰਤਰੀ ਮੰਡਲ ਨੇ ਆਪਸੀ ਸਾਂਝੇ ਟਰਾਂਸਪੋਰਟ ਸਮਝੌਤੇ ਤਹਿਤ ਹਰਿਆਣਾ ‘ਚ ਦਾਖਲੇ ਅਤੇ ਸੰਚਾਲਨ ਦੌਰਾਨ ਦਿੱਲੀ-ਐਨਸੀਆਰ ਦੀਆਂ ਵਿਦਿਅਕ ਸੰਸਥਾਵਾਂ ਦੀਆਂ ਬੱਸਾਂ ਨੂੰ ਮੋਟਰ ਵਾਹਨ ਟੈਕਸ ਤੋਂ ਛੋਟ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਹਰਿਆਣਾ ਤੋਂ ਇਲਾਵਾ, ਇਹ ਛੋਟ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਿੱਲੀ ‘ਚ ਸਥਿਤ ਸੰਸਥਾਵਾਂ ਲਈ ਹੈ, ਜੋ ਕਿ ਐਨਸੀਆਰ ਦਾ ਵੀ ਹਿੱਸਾ ਹਨ।

Scroll to Top