ਪੈਟਰੋਲ-ਡੀਜ਼ਲ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਭਾਰੀ ਵਾਧਾ , ਜਾਣੋ ਨਵੀਆਂ ਕੀਮਤਾਂ

ਚੰਡੀਗੜ੍ਹ 03 ਮਾਰਚ 2022: ਆਮ ਨਾਗਰਿਕ ਨੂੰ ਮਹਿੰਗਾਈ ਨੇ ਫਿਰ ਤੋਂ ਵੱਡਾ ਝਟਕਾ ਦਿੱਤਾ | ਇਕ ਵਾਰ ਫਿਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ ਹੁਣ 103.41 ਰੁਪਏ ਪ੍ਰਤੀ ਲੀਟਰ ਹੈ, ਜਦੋਂ ਕਿ ਡੀਜ਼ਲ ਦੀ ਕੀਮਤ 94.67 ਰੁਪਏ ਹੋ ਗਈ ਹੈ। ਦੇਸ਼ ਭਰ ‘ਚ ਈਂਧਨ ਦੀਆਂ ਕੀਮਤਾਂ ‘ਚ ਵਾਧਾ ਕੀਤਾ ਜਾ ਰਿਹਾ ਹੈ, ਤੁਹਾਨੂੰ ਦੱਸ ਦੇਈਏ ਕਿ ਪਿਛਲੇ ਚਾਰ ਮਹੀਨਿਆਂ ਤੋਂ ਈਂਧਨ ਦੀਆਂ ਕੀਮਤਾਂ ਸਥਿਰ ਸਨ। ਪਰ ਰੂਸ-ਯੂਕਰੇਨ ਯੁੱਧ ਤੋਂ ਬਾਅਦ ਪਿਛਲੇ 10-15 ਦਿਨਾਂ ਤੋਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।

ਜਿਕਰਯੋਗ ਹੈ ਕਿ 13 ਦਿਨਾਂ ‘ਚ ਹੁਣ ਤੱਕ ਤੇਲ ਦੀਆਂ ਕੀਮਤਾਂ ‘ਚ ਕੁੱਲ 8 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਵੇਰਵਾ
ਪ੍ਰਮੁੱ ਸ਼ਹਿਰ ਪੈਟਰੋਲ ਡੀਜ਼ਲ

ਦਿੱਲੀ 103.41 94.67
ਮੁੰਬਈ 118.41 102.64
ਚੇਨਈ 108.96 99.04
ਕੋਲਕਾਤਾ 113.03 97.82

Scroll to Top