ਗਮਾਡਾ

ਗਮਾਡਾ ‘ਚ ਚੱਲ ਰਿਹਾ ਹੈ ਅਫਸਰਾਂ ਅਤੇ ਮੁਨਾਫੇਖੋਰਾਂ ਦੇ ਗੱਠਜੋੜ ਨਾਲ ਜਾਅਲੀ ਬਾਗਾਂ ਦੇ ਮੁਆਵਜ਼ਿਆਂ ਦਾ ਘਪਲਾ

ਚੰਡੀਗੜ੍ਹ 31 ਮਾਰਚ 2022: ਪਿਛਲੀਆਂ ਸਰਕਾਰਾਂ ਸਮੇਂ ਅਫਸਰ ਅਤੇ ਚੁਣੇ ਹੋਏ ਨੁਮਾਇੰਦਿਆਂ ਦੇ ਗੱਠਜੋੜ ਵੱਲੋਂ ਮੋਹਾਲੀ ਅਤੇ ਨਵੇਂ ਚੰਡੀਗੜ੍ਹ ਦੇ ਵਿਕਾਸ ਲਈ ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਅਤੇ ਉਨ੍ਹਾਂ ਜ਼ਮੀਨਾਂ ਦੇ ਰੇਟ ਕਿਸਾਨਾਂ ਨੂੰ ਇਕ ਨਿਸਚਿਤ ਰੇਟ ਦਿੱਤੇ ਗਏ ਪ੍ਰੰਤੂ ਸਿਆਸੀ ਅਤੇ ਅਫਸਰਾਂ ਦੇ ਗੱਠਜੋੜ ਵੱਲੋਂ ਕਾਨੂੰਨੀ ਚੋਰ ਮੋਰੀਆਂ ਦਾ ਲਾਹਾ ਲੈ ਕੇ ਆਪਣੇ ਕਰਿੰਦਿਆਂ ਰਾਹੀਂ ਐਕਵਾਇਰ ਹੋਣ ਵਾਲੀਆਂ ਜ਼ਮੀਨਾਂ ਨੂੰ ਪਹਿਲਾਂ ਹੀ ਕਿਸਾਨਾਂ ਕੋਲੋਂ ਠੇਕੇ ਤੇ ਲੈ ਕੇ ਉਨ੍ਹਾਂ ਜ਼ਮੀਨਾਂ ਵਿੱਚ ਬਾਗਬਾਨੀ ਕਰ ਕੇ ਉਹ ਪੌਦੇ ਲਗਾਏ ਗਏ ਜਿਨ੍ਹਾਂ ਦਾ ਮੁਆਵਜਾ ਸਭ ਤੋਂ ਵੱਧ ਮਿਲਦਾ ਹੋਵੇ |

ਸਰਕਾਰ ਦੇ ਖ਼ਜ਼ਾਨੇ ਨੂੰ ਲਗਾਇਆ ਕਰੋੜਾਂ ਦਾ ਚੂਨਾ
ਜ਼ਮੀਨਾਂ ਐਕੁਆਇਰ ਹੋਣ ਤੋਂ ਬਾਅਦ ਜ਼ਮੀਨਾਂ ਦੇ ਰੇਟ ਤੋਂ ਚਾਰ ਤੋਂ ਪੰਜ ਗੁਣਾ ਰੇਟ ਸਿਰਫ ਲਗਾਏ ਫਲਦਾਰ ਪੌਦਿਆਂ ਦੇ ਲੈ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਗਿਆ ਤੇ ਮਾਫ਼ੀਏ ਨੇ ਆਪਸ ਵਿਚ ਉਹ ਪੈਸੇ ਵੰਡ ਲਏ ਪਰੰਤੂ ਅਸਲੀਅਤ ਵਿਚ ਜਿਹੜੇ ਫਲਦਾਰ ਬੂਟਿਆਂ ਦੇ ਮੁਆਵਜ਼ੇ ਦਿੱਤੇ ਗਏ ਉਨ੍ਹਾਂ ਦੀ ਕੋਈ ਹੋਂਦ ਹੀ ਨਹੀਂ ਹੈ ਜਾਂ ਉਨ੍ਹਾਂ ਪੌਦਿਆਂ ਦੀ ਲੰਬਾਈ ਕੁਝ ਇੰਚ ਹੀ ਹੈ ਇਸ ਤਰੀਕੇ ਨਾਲ ਗਮਾਡਾ ਏਰੀਏ ਦੇ ਐਕਰੋਪੋਲਿਸ ਬਲਾਕ ਏ ਪਿੰਡ ਬਾਕਰਪੁਰ ਐਵਾਰਡ ਨੰਬਰ ਪੰਜ ਸੌ ਚਹੱਤਰ ਪੰਜ ਸੌ ਪਚੱਤਰ ਆਈਟੀ ਸਿਟੀ ਏਅਰੋ ਸਿਟੀ ਐਵਾਰਡ ਨੰਬਰ ਪੰਜ ਸੌ ਅੱਸੀ ਈਕੋ ਸਿਟੀ ਨਵਾਂ ਚੰਡੀਗੜ੍ਹ ਅਤੇ ਇਸ ਤੋਂ ਇਲਾਵਾ ਸੈਕਟਰ ਇੱਕ ਸੌ ਇੱਕ ਦੇ ਪਿੰਡ ਮਨੌਲੀ ਅਤੇ ਦੁਰਾਲੀ ਵਿੱਚ ਕੁੱਝ ਦਿਨ ਪਹਿਲਾਂ ਹੀ ਅਵਾਰਡ ਪਾਸ ਹੋਇਆ ਹੈ ਅਤੇ ਮੁਆਵਜ਼ਾ ਦੇਣ ਦੀ ਤਿਆਰੀ ਹੈ ਇਸ ਗੱਲ ਦਾ ਪਤਾ ਲੱਗਣ ਤੇ ਮਾਰਚ ਦੇ ਪਹਿਲੇ ਹਫ਼ਤੇ ਸੰਬੰਧਤ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਕਿ ਜਿਹੜੇ ਜ਼ਮੀਨਾਂ ਅਤੇ ਬੂਟਿਆਂ ਦੇ ਮੁਆਵਜੇ ਮਿਲ ਚੁੱਕੇ ਹਨ ਉਨ੍ਹਾਂ ਬੂਟਿਆਂ ਦੀ ਲੱਕੜ ਵੱਢ ਕੇ ਵੇਚੀ ਜਾ ਰਹੀ ਹੈ ਪ੍ਰੰਤੂ ਇਸ ਸ਼ਿਕਾਇਤ ਉੱਤੇ ਕੋਈ ਅਸਰ ਨਹੀਂ ਹੋਇਆ ਤਾਂ ਆਰਟੀਆਈ ਰਾਹੀਂ ਜਾਣਕਾਰੀ ਪੁੱਛੀ ਗਈ ਕਿ ਹੁਣ ਤਕ ਇਸ ਘਪਲੇ ਇਸ ਤਰ੍ਹਾਂ ਦੇ ਘਪਲੇ ਨਾਲ ਕਿੰਨੇ ਲੋਕਾਂ ਨੂੰ ਕਿੰਨੇ ਕਰੋੜ ਦੇ ਮੁਆਵਜ਼ੇ ਵੰਡੇ ਗਏ ਤਾਂ ਜਿਹੜੀਆਂ ਜ਼ਮੀਨਾਂ ਵਿੱਚ ਖੜ੍ਹੇ ਦਰੱਖਤਾਂ ਦੇ ਮੁਆਵਜ਼ੇ ਦਿੱਤੇ ਗਏ ਤਾਂ ਉਨ੍ਹਾਂ ਪੌਦਿਆਂ ਨੂੰ ਜੋ ਦਰੱਖਤ ਲਗਾਏ ਗਏ ਖੁਰਦ ਬੁਰਦ ਕਰਨ ਲਈ ਸ਼ਨਿੱਚਰਵਾਰ ਛੁੱਟੀ ਵਾਲਾ ਦਿਨ ਜੇਸੀਬੀ ਮਸ਼ੀਨਾਂ ਭੇਜ ਦਿੱਤੀਆਂ ਗਈਆਂ ਜਿਸ ਦਾ ਪਤਾ ਲੱਗਣ ਦੇ ਮਾਮਲੇ ਨੂੰ ਸੋਸਲ ਮੀਡੀਆ ਵਿੱਚ ਵਾਇਰਲ ਕੀਤਾ ਗਿਆ |

ਭਗਵੰਤ ਮਾਨ ਵਲੋਂ ਜਾਰੀ ਐਂਟੀ ਕਰੱਪਸ਼ਨ ਨੰਬਰ ਉੱਤੇ ਸ਼ਿਕਾਇਤ ਕੀਤੀ ਗਈ

ਭਗਵੰਤ ਮਾਨ ਵੱਲੋਂ ਦਿੱਤੇ ਐਂਟੀ ਕਰੱਪਸ਼ਨ ਨੰਬਰ ਉੱਤੇ ਸ਼ਿਕਾਇਤ ਕੀਤੀ ਗਈ ਤਾਂ ਮੌਕੇ ਉਤੇ ਮਾਮਲਾ ਰਫ਼ਾ ਦਫ਼ਾ ਕਰ ਦਿੱਤਾ ਗਿਆ ਅਤੇ ਲੱਗੀਆਂ ਮਸ਼ੀਨਾਂ ਭੱਜ ਗਈਆਂ ਅੱਜ ਫੇਰ ਟੀਮ ਵੱਲੋਂ ਮੌਕੇ ਤੇ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਬੂਟਿਆਂ ਵੱਡੀ ਲੱਕੜ ਅਤੇ ਮਿਲਣ ਵਾਲੇ ਮੁਆਵਜ਼ੇ ਦੀ ਵੀਡੀਓਗ੍ਰਾਫੀ ਕਰਕੇ ਮੀਡੀਆ ਨੂੰ ਪੰਜਾਬ ਸਰਕਾਰ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ |

ਨਿਰਪੱਖ ਜਾਂਚ ‘ਚ ਵੱਡੇ ਨਾਂ ਆ ਸਕਦੇ ਹਨ ਸਾਹਮਣੇ

ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਹੋ ਗਈ ਤਾਂ ਇਹ ਮਾਮਲਾ ਕਈ ਸੌ ਕਰੋੜ ਦਾ ਘਪਲਾ ਨਿਕਲੇਗਾ ਅਤੇ ਸਰਕਾਰਾਂ ਵਿੱਚ ਰਹੇ ਕਈ ਵੱਡੇ ਮਗਰਮੱਛ ਇਸ ਜਾਲ੍ਹ ਵਿੱਚ ਫਸ ਸਕਦੇ ਹਨ। ਇਸ ਵਿੱਚ ਮੁੱਖ ਤੌਰ ਤੇ
8 ਕਿਲ੍ਹੇ ਅਮਰੂਦ ਦਾ 12 ਕਰੋੜ ਵਿਕਾਸ ਨਾਮ ਦਾ ਮੁਲਜਮ ਜੋ ਕਿ ਕਈ ਕੇਸਾਂ ਵਿੱਚ ਭਗੌੜਾ ਹੈ, ਦੇ ਨਾਮ ਤੇ ਮੁਆਵਜ਼ਾ ਹਾਸਲ ਕੀਤਾ ਗਿਆ।
ਮੁਕੇਸ਼ ਜਿੰਦਲ ਦੇ ਨਾਮ ਤੇ 12 ਕਰੋੜ ਰੁਪਏ ਦਾ ਮੁਆਵਜਾ, ਐਟਰੋ ਪੋਲਿਸ ਬਲਾਕ ਬਾਕਰਪੁਰ ਐਵਾਰਡ ਨੰਬਰ 574 8/1/2021 ਲੱਗਭਗ 100 ਕਰੋੜ

ਅਵਾਰਡ ਨੰਬਰ 574-575 ਪਿੰਡ ਮਟਰਾਂ ਅਤੇ ਸਿਆਉ 15 ਕਰੋੜ
ਨਿਊ ਚੰਡੀਗੜ੍ਹ ਇਕੋ ਸਿਟੀ 2015-2016 ਵਿੱਚ 80 ਕਰੋੜ
ਐਰੋਸਿਟੀ ਅਵਾਰਡ ਨੰਬਰ 580 ਅਤੇ ਹੋਰ 6-7 ਕਰੋੜ 2009 ਵਿੱਚ

ਮੁਆਵਜੇ ਦੀ ਤਿਆਰੀ ਸੈਕਟਰ 101 ਮਨੋਲੀ ਤੇ ਦੁਰਾਲੀ 10 ਦਿਨ ਪਹਿਲਾਂ ਅਵਾਰਡ ਪਾਸ ਹੋਇਆ ਨੂੰ ਰੁਕਵਾਉਣਾ ਜਰੂਰੀ ਹੈ।

ਲੈਂਡ ਏਕੁਈਜੇਸ਼ਨ ਕੁਲੈਕਟਰ ਨੂੰ ਕੀਤੀ ਗਈ ਸੀ ਘਪਲੇ ਦੀ ਸ਼ਿਕਾਇਤ
ਇਸ ਸਾਰੇ ਘਪਲੇ ਦੇ ਸ਼ਿਕਾਇਤ ਲੈਂਡ ਏਕੁਈਜੇਸ਼ਨ ਕੁਲੈਕਟਰ ਜਗਦੀਸ਼ ਸਿੰਘ ਜੌਹਲ ਨੂੰ ਮਿਤੀ 3 ਮਾਰਚ ਨੂੰ ਕੀਤੀ ਗਈ ਸੀ ਅਤੇ ਬਾਅਦ ਵਿੱਚ ਮਿਤੀ 23 ਮਾਰਚ ਨੂੰ ਪੰਜਾਬ ਸਰਕਾਰ ਦੇ ਐਂਟੀ ਕੁਰੱਪਸ਼ਨ ਹੈਲਪਲਾਈਨ ਨੰ: ਤੇ ਫਿਰ ਕੀਤੀ ਗਈ ਕਿ ਜਿਹੜੇ ਜਾਅਲੀ ਬਾਗਾਂ ਦੇ ਮੁਆਵਜੇ ਦੇ ਦਿੱਤੇ ਗਏ ਹਨ, ਸ਼ਿਕਾਇਤ ਤੋਂ ਬਾਅਦ ਫਸਣ ਦੇ ਡਰ ਤੋਂ ਸ਼ਨਿੱਚਰਵਾਰ ਨੂੰ ਛੁੱਟੀ ਵਾਲੇ ਦਿਨ ਅਫਸਰਾਂ ਵੱਲੋਂ ਜੇ ਸੀ ਬੀ (ਨੰਬਰ ਪੀਬੀ 65ਡੀ 8334) ਭੇਜ ਕੇ ਪਿੰਡ ਬਾਕਰਪੁਰ ਦੀ 40 ਮਸਤੀਲ ਦੇ ਖਸਰਾ ਨੰ: 12-13 ਅਤੇ 39 ਮਸਤੀਲ ਦੇ ਕਿੱਲਾ ਨੰ: 7-8 ਦੇ ਸਾਰੇ ਬੂਟੇ ਪੱਟਣੇ ਸ਼ੁਰੂ ਕਰ ਦਿੱਤੇ ਗਏ।

ਮੀਡੀਆ ਦੇ ਧਿਆਨ ‘ਚ ਆਉਣ ‘ਤੇ ਰੁਕੀ ਕਾਰਵਾਈ

ਮੀਡੀਆ ਦੇ ਧਿਆਨ ਵਿੱਚ ਆਉਣ ਤੇ ਇਹ ਕਾਰਵਾਈ ਰੁਕ ਗਈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਲੈਂਡ ਏਕੁਈਜੇਸ਼ਨ ਕੁਲੈਕਟਰ ਜਗਦੀਸ਼ ਸਿੰਘ ਜੌਹਲ ਦੀ ਰਿਟਾਇਰਮੈਂਟ ਦਾ ਬਹਾਨਾ ਬਣਾ ਕੇ ਉਸ ਤੇ ਵਿਤੀ ਕਿਸਮ ਦਾ ਕੋਈ ਵੀ ਫੈਸਲਾ ਲੈਣ ਤੋਂ ਰੋਕ ਲਗਾ ਦਿੱਤੀ ਗਈ ਹੈ। ਜੋ ਕਿ ਗਮਾਡਾ ਦੇ ਉਚ ਅਫਸਰਾਂ ਦੀ ਭੁਮਿਕਾ ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ।
ਇਸ ਜਗ੍ਹਾ ਦੀ, ਪੰਜਾਬ ਅਗੇਂਸਟ ਕੁਰੱਪਸ਼ਨ ਦੀ ਟੀਮ ਜਿਸ ਵਿੱਚ ਸਤਨਾਮ ਦਾਊਂ, ਡਾ. ਜਸਪਾਲ ਸਿੰਘ, ਹਰਵਿੰਦਰ ਸਿੰਘ ਰਾਜੂ, ਨਿਰਮਲ ਸਿੰਘ ਬਿੱਲੂ ਅਤੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਅਮਿਤ ਵਰਮਾਂ ਵੱਲੋਂ ਫੋਟੋਗ੍ਰਾਫੀ ਅਤੇ ਵੀਡੀਓ ਬਣਾ ਕੇ ਪ੍ਰੈਸ, ਅਫਸਰਾਂ ਅਤੇ ਪੰਜਾਬ ਸਰਕਾਰ ਦੀ ਜਾਣਕਾਰੀ ਹਿਤ ਭੇਜਿਆ ਗਿਆ।
ਸਤਨਾਮ ਦਾਊਂ, ਪ੍ਰਧਾਨ, ਪੰਜਾਬ ਅਗੇਂਸਟ ਕੁਰੱਪਸ਼ਨ
ਸੰਪਰਕ : 85281-25021

Scroll to Top