AFSPA

ਅਸਾਮ, ਮਣੀਪੁਰ ਅਤੇ ਨਾਗਾਲੈਂਡ ‘ਚ AFSPA ਅਧੀਨ ਆਉਂਦੇ ਖੇਤਰਾਂ ਨੂੰ ਘਟਾਇਆ

ਚੰਡੀਗੜ੍ਹ 31 ਮਾਰਚ 2022: ਕੇਂਦਰ ਸਰਕਾਰ ਨੇ ਅਸਾਮ, ਮਣੀਪੁਰ ਅਤੇ ਨਾਗਾਲੈਂਡ ‘ਚ ਵਿਵਾਦਤ ਫੌਜੀ ਕਾਨੂੰਨ ਅਫਸਪਾ (AFSPA) ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਸਾਮ, ਮਣੀਪੁਰ ਅਤੇ ਨਾਗਾਲੈਂਡ ‘ਚ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (AFSPA) ਦੇ ਅਧੀਨ ਖੇਤਰਾਂ ਨੂੰ ਘਟਾ ਦਿੱਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਦੱਸ ਦਈਏ ਕਿ ਨਾਗਾਲੈਂਡ ਦੇ ਮੋਨ ਜ਼ਿਲੇ ‘ਚ ਪੈਰਾ ਕਮਾਂਡੋਜ਼ ਦੇ ਇਕ ਤਾਜ਼ਾ ਆਪ੍ਰੇਸ਼ਨ ‘ਚ ਗਲਤ ਪਛਾਣ ਕਾਰਨ ਕਈ ਪਿੰਡ ਵਾਸੀ ਮਾਰੇ ਗਏ ਸਨ। ਉਦੋਂ ਤੋਂ, ਅਸਾਮ, ਮਣੀਪੁਰ ਅਤੇ ਨਾਗਾਲੈਂਡ ‘ਚ ਹਥਿਆਰਬੰਦ ਬਲ (ਵਿਸ਼ੇਸ਼ ਸ਼ਕਤੀਆਂ) ਐਕਟ, 1958 (AFSPA) ਨੂੰ ਹਟਾਉਣ ਦੀ ਮੰਗ ਜ਼ੋਰਾਂ ‘ਤੇ ਹੈ। ਜਿਕਰਯੋਗ ਹੈ ਕਿ AFSPA ਹਥਿਆਰਬੰਦ ਬਲਾਂ ਨੂੰ “ਅਸ਼ਾਂਤ ਖੇਤਰਾਂ” ‘ਚ ਜਨਤਕ ਵਿਵਸਥਾ ਬਣਾਈ ਰੱਖਣ ਦਾ ਅਧਿਕਾਰ ਦਿੰਦਾ ਹੈ। ਇਹ ਹਥਿਆਰਬੰਦ ਬਲਾਂ ਨੂੰ ਚੇਤਾਵਨੀ ਦੇਣ ਤੋਂ ਬਾਅਦ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ‘ਤੇ ਤਾਕਤ ਦੀ ਵਰਤੋਂ ਕਰਨ ਜਾਂ ਗੋਲੀ ਚਲਾਉਣ ਦੀ ਵੀ ਇਜਾਜ਼ਤ ਦਿੰਦਾ ਹੈ।

Scroll to Top