Russia-Ukraine war

Russia-Ukraine war: ਯੂਕਰੇਨ ਨੇ ਰੂਸ ਦੇ ਫੌਜੀ ਕੈਂਪ ‘ਤੇ ਕੀਤਾ ਹਮਲਾ

ਚੰਡੀਗੜ੍ਹ, 30 ਮਾਰਚ 2022: ਰੂਸ-ਯੂਕਰੇਨ ਯੁੱਧ (Russia-Ukraine war) ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ।ਇਸ ਦੌਰਾਨ ਯੂਕਰੇਨ (Ukraine) ਦੀ ਫੌਜ ਨੇ ਰੂਸ ਦੇ ਅੰਦਰ ਇੱਕ ਫੌਜੀ ਕੈਂਪ ‘ਤੇ ਹਮਲਾ ਕੀਤਾ ਹੈ। ਸੂਤਰਾਂ ਦੇ ਮੁਤਾਬਕ ਹੈਇਹ ਰੂਸ ਦਾ ਹਥਿਆਰ ਡਿਪੂ ਹੈ। ਮੰਗਲਵਾਰ ਦੇਰ ਰਾਤ ਇੱਕ ਯੂਕਰੇਨ ਦੀ ਮਿਜ਼ਾਈਲ ਇਸ ਡਿਪੂ ‘ਤੇ ਦਾਗੀ ਗਈ ਸੀ ।

ਇਸ ਦੌਰਾਨ ਰੂਸੀ (Russia) ਸਮਾਚਾਰ ਏਜੰਸੀ ਟਾਸ ਨੇ ਕਿਹਾ ਕਿ ਇੱਕ ਯੂਕਰੇਨੀ ਮਿਜ਼ਾਈਲ ਨੇ ਯੂਕਰੇਨ ਦੇ ਸ਼ਹਿਰ ਖਾਰਕੀਵ ਤੋਂ ਲਗਭਗ 40 ਮੀਲ ਦੂਰ ਰੂਸ ਦੇ ਕਾਸਨੀ ਓਕਤਿਆਬਾਰ ਪਿੰਡ ‘ਚ ਬੇਲਗੋਰੋਡ ਦੇ ਬਾਹਰ ਇੱਕ ਅਸਥਾਈ ਰੂਸੀ ਫੌਜੀ ਅੱਡੇ ‘ਤੇ ਹਮਲਾ ਕੀਤਾ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਕਿਸੇ ਨੂੰ ਸੱਟ ਨਹੀਂ ਲੱਗੀ। ਜਦੋਂ ਕਿ ਨਿਊਯਾਰਕ ਪੋਸਟ ਨੇ ਦੱਸਿਆ ਕਿ ਇਸ ਮਿਜ਼ਾਈਲ ਹਮਲੇ ‘ਚ ਚਾਰ ਰੂਸੀ ਸੈਨਿਕ ਜ਼ਖਮੀ ਹੋ ਗਏ ਹਨ।

ਡੇਲੀ ਮੇਲ ਦੀ ਰਿਪੋਰਟ ‘ਚ ਅੱਗੇ ਕਿਹਾ ਗਿਆ ਹੈ ਕਿ ਇਹ ਹਮਲਾ ਯੂਕਰੇਨ ਵਾਲੇ ਪਾਸਿਓਂ ਹੋਇਆ ਹੈ। ਯੂਕਰੇਨੀ ਰੱਖਿਆ ਬਲਾਂ ਦੁਆਰਾ ਮਿਜ਼ਾਈਲ ਹਮਲੇ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਕੁਝ ਯੂਕਰੇਨੀ ਪੱਤਰਕਾਰਾਂ ਦੇ ਅਨੁਸਾਰ, ਇਹ ਮਿਜ਼ਾਈਲ ਯੂਕਰੇਨ ਦੀ 19ਵੀਂ ਬ੍ਰਿਗੇਡ ਦੁਆਰਾ ਬੇਲਗੋਰੋਡ ‘ਚ ਰੂਸੀ ਡਿਪੂ ‘ਤੇ ਦਾਗੀ ਗਈ ਸੀ। ਹਾਲਾਂਕਿ ਯੂਕਰੇਨ ਦੇ ਰੱਖਿਆ ਅਧਿਕਾਰੀਆਂ ਵੱਲੋਂ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਕ ਜਾਣਕਾਰੀ ਮੁਤਾਬਕ ਇਹ ਧਮਾਕਾ ਉਸ ਦਿਨ ਹੋਇਆ ਜਦੋਂ ਰੂਸ ਨੇ ਇਸਤਾਂਬੁਲ ‘ਚ ਯੂਕਰੇਨ ਦੇ ਅਧਿਕਾਰੀਆਂ ਨਾਲ ਸ਼ਾਂਤੀ ਵਾਰਤਾ ਤੋਂ ਬਾਅਦ ਕੀਵ ਅਤੇ ਚੇਨਹੀਵ ਤੋਂ ਫੌਜਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ। ਪਰ ਯੂਕਰੇਨ ਨੇ ਰੂਸ ਦੇ ਵਾਅਦੇ ‘ਤੇ ਸੰਦੇਹ ਨਾਲ ਪ੍ਰਤੀਕਿਰਿਆ ਦਿੱਤੀ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਿਰਫ਼ ਠੋਸ ਨਤੀਜਿਆਂ ‘ਤੇ ਭਰੋਸਾ ਕਰ ਸਕਦੇ ਹਨ।

Scroll to Top