Serge Lavrov

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਭਲਕੇ 2 ਦਿਨਾਂ ਦੌਰੇ ‘ਤੇ ਭਾਰਤ ਆਉਣਗੇ

ਚੰਡੀਗੜ੍ਹ 30 ਮਾਰਚ 2022: ਰੂਸ (Russia) ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (Serge Lavrov) 31 ਮਾਰਚ ਤੋਂ 1 ਅਪ੍ਰੈਲ ਤੱਕ ਭਾਰਤ ਦਾ ਦੌਰਾ ਕਰਨਗੇ। ਭਾਰਤ ਦੌਰੇ ਦੌਰਾਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਈ ਰਾਜ ਨੇਤਾਵਾਂ ਨਾਲ ਮੁਲਾਕਾਤ ਕਰਨਗੇ । ਇਸ ਤੋਂ ਪਹਿਲਾਂ ਉਹ ਚੀਨ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਲਾਵਰੋਵ ਦੇ 1 ਅਪ੍ਰੈਲ ਨੂੰ ਦਿੱਲੀ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਵੀ ਭਾਰਤ ਦਾ ਦੌਰਾ ਕਰੇਗੀ।

ਸਰਗੇਈ ਲਾਵਰੋਵ (Serge Lavrov) ਦਿੱਲੀ ‘ਚ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਗੱਲਬਾਤ ਕਰਨਗੇ। ਹਾਲਾਂਕਿ ਰੂਸੀ (Russia) ਵਿਦੇਸ਼ ਮੰਤਰੀ ਦੀ ਫੇਰੀ ਅਤੇ ਹੋਰ ਮੀਟਿੰਗਾਂ ਦੇ ਏਜੰਡੇ ‘ਤੇ ਕੰਮ ਕੀਤਾ ਜਾ ਰਿਹਾ ਹੈ। ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਭਾਰਤ ਨਾਲ ਦੁਵੱਲੀ ਗੱਲਬਾਤ ਤੋਂ ਪਹਿਲਾਂ ਚੀਨ ‘ਚ ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਹਿੱਸਾ ਲੈਣਗੇ। ਬੀਜਿੰਗ ਵੱਲੋਂ ਆਯੋਜਿਤ ਇਸ ਤਰ੍ਹਾਂ ਦੀ ਇਹ ਤੀਜੀ ਬੈਠਕ ਹੈ। ਇਸ ‘ਚ ਪਾਕਿਸਤਾਨ, ਈਰਾਨ, ਰੂਸ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਜਦੂਤ ਸ਼ਾਮਲ ਹੋਣਗੇ।

Scroll to Top