ਚੰਡੀਗੜ੍ਹ 23 ਮਾਰਚ 2022: ਪੰਜਾਬ ‘ਚ BBMB ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਸ਼ਰੇਆਮ ਧੱਕੇਸ਼ਾਹੀ ਨੂੰ ਲੈ ਕੇ ਪੰਜਾਬ ਦੀਆਂ ਵੱਖ ਵੱਖ ਪਾਰਟੀਆਂ ਤੇ ਪੰਜਾਬ ਵਾਸੀ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ | ਇਸ ਦੌਰਾਨ ਲੋਕ ਸਭਾ ‘ਚ ਡਾ.ਅਮਰ ਸਿੰਘ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦਾ ਮੁੱਦਾ ਚੁੱਕਿਆ । ਡਾ.ਅਮਰ ਸਿੰਘ Dr. Amar Singh) ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਇਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਪੰਜਾਬ ਇਕ ਸਰਹੱਦੀ ਸੂਬਾ ਹੈ| ਉਨ੍ਹਾਂ ਕਿਹਾ ਕਿ ਅਜਿਹੇ ‘ਚ ਇਕ ਪਾਸੜ ਕਦਮ ਚੁੱਕਣਾ ਸਿਰਫ਼ ਅਵਿਸ਼ਵਾਸ ਅਤੇ ਨਾਰਾਜ਼ਗੀ ਪੈਦਾ ਕਰਨਗੇ। ਉਨ੍ਹਾਂ ਨੇ ਕਿਹਾ ਭਾਖੜਾ ਪ੍ਰਾਜੈਕਟ ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵਲੋਂ ਨੀਂਹ ਰੱਖੀ ਗਈ ਸੀ, ਤੇ ਸਾਰਾ ਪੈਸਾ ਪੰਜਾਬ ਵਲੋਂ ਲਗਾਇਆ ਸੀ। ਇਹ ਪੰਜਾਬ ਦੀ ਪ੍ਰਾਪਰਟੀ ਹੈ। ਇਸ ਲਈ ਇਸ ‘ਤੇ ਪੰਜਾਬ ਦਾ ਅਧਿਕਾਰ ਹੈ।
ਨਵੰਬਰ 23, 2024 6:38 ਪੂਃ ਦੁਃ