ਚੰਡੀਗੜ੍ਹ 18 ਮਾਰਚ 2022: ਚੰਡੀਗੜ੍ਹ 18 ਮਾਰਚ 2022: ਪੰਜਾਬ ਦੇ ਮਸ਼ਹੂਰ ਕਮੇਡੀਅਨ ਜਸਵਿੰਦਰ ਭੱਲਾ (Jaswinder Bhalla) ਦੇ ਮੋਹਾਲੀ ਦੇ ਫੇਜ਼ 6 ‘ਚ ਸਥਿਤ ਘਰ ‘ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਜਸਵਿੰਦਰ ਭੱਲਾ ਦੀ ਮਾਂ ਨੂੰ ਬੰਧਕ ਬਣਾ ਕੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਚੋਰ ਨੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਘਰ ਦਾ ਹੀ ਨੌਕਰ ਸੀ। ਅਜੇ ਦੋ ਹਫਤੇ ਪਹਿਲਾਂ ਹੀ ਭੱਲਾ ਪਰਿਵਾਰ ਵੱਲੋਂ ਉਸ ਨੂੰ ਘਰ ‘ਚ ਨੌਕਰੀ ‘ਤੇ ਰੱਖਿਆ ਗਿਆ ਸੀ। ਜਿਸ ਨੌਕਰ ਨੂੰ ਉਨ੍ਹਾਂ ਨੇ ਰੱਖਿਆ ਸੀ ਉਸ ਨੂੰ ਭੱਲਾ ਪਰਿਵਾਰ ਨੇ ਪੁਰਾਣੇ ਨੌਕਰ ਦੇ ਕਹਿਣ ‘ਤੇ ਹੀ ਰੱਖਿਆ ਸੀ।
ਨੌਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਚੋਰਾਂ ਵੱਲੋਂ ਘਰ ਦਾ ਸਾਮਾਨ ਚੋਰੀ ਕਰਨ ਤੋਂ ਇਲਾਵਾ ਲਾਇਸੈਂਸੀ ਰਿਵਾਰਲਵਰ ਵੀ ਚੋਰੀ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।