ਫ਼ਤਿਹਗੜ੍ਹ ਸਾਹਿਬ 16 ਮਾਰਚ 2022 : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਲੋਂ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸਨ (ਪਟਿਆਲਾ ਚੈਪਟਰ ) ਦੇ ਸਹਿਯੋਗ ਨਾਲ ਤੀਸਰੀ ਨੈਸ਼ਨਲ ਰਿਸਰਚ ਸਕੌਲਰ ਮੀਟ 24 ਤੋਂ 25 ਮਾਰਚ ਨੂੰ ਕਰਵਾਈ ਜਾ ਰਹੀ ਹੈ| ਯੁਨੀਵਰਸਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਪ੍ਰਿਤ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਰ-ਅਨੁਸ਼ਾਸਨੀ ਖੋਜ ਅਤੇ ਅਭਿਆਸਾਂ ਵਿੱਚ ਨਵੀਨਤਾ ਦੀਆਂ ਚੁਣੌਤੀਆਂ ਵਿਸ਼ੇ ਸੰਬੰਧੀ ਕਰਵਾਈ ਜਾ ਰਹੀ ਇਸ ਦੋ ਦਿਨਾਂ ਸਕੌਲਰ ਮੀਟ ਦੇ ਪਹਿਲੇ ਦਿਨ ਆਨਲਾਈਨ ਅਤੇ ਦੂਸਰੇ ਦਿਨ ਆਫਲਾਈਨ ਹੋਵੇਗੀ |
ਉਨ੍ਹਾਂ ਕਿਹਾ ਕਿ ਭਾਗ ਲੈਣ ਵਾਲੇ ਸਕਾਲਰਾਂ ਨੂੰ ਆਪਣੇ ਖੋਜ ਕਾਰਜ ( 250 ਸ਼ਬਦਾਂ ਤੱਕ) 18 ਮਾਰਚ ਤੱਕ researchmeet@sggswu.edu.in ਈ-ਮੇਲ ਉੱਤੇ ਭੇਜਣੇ ਹੋਣਗੇ | ਉਨ੍ਹਾਂ ਕਿਹਾ ਕਿ ਇਸ ਮੀਟ ਵਿੱਚ ਭਾਰਤ ਜਾਂ ਕਿਸੇ ਵੀ ਵਿਦੇਸ਼ੀ ਯੂਨੀਵਰਸਿਟੀ ਦੇ ਰਿਸਰਚ ਸਕੌਲਰ ਹੀ ਭਾਗ ਲੈ ਸਕਣਗੇ | ਆਨਲਾਈਨ ਵਿਧੀ ਰਾਹੀਂ ਭਾਗ ਲੈਣ ਲਈ ਫੀਸ 500 ਰੁਪਏ ਜਦਕਿ ਆਫਲਾਈਨ ਵਿਧੀ ਰਾਹੀਂ ਭਾਗ ਲੈਣ ਲਈ 750 ਰੁਪਏ ਫੀਸ ਰੱਖੀ ਗਈ ਹੈ | ਫੀਸ ਜਮ੍ਹਾਂ ਕਰਵਾਉਣ ਦਾ ਸਬੂਤ ਵੀ 18 ਮਾਰਚ ਤੱਕ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਦੇ ਨਾਲ ਹੀ ਭੇਜਣਾ ਹੋਵੇਗਾ |