Sangrur

ਭਗਵੰਤ ਮਾਨ ਦੇਣਗੇ ਅਸਤੀਫਾ, ਹਲਕਾ ਸੰਗਰੂਰ ‘ਚ ਫਿਰ ਪੈਣਗੀਆਂ ਵੋਟਾਂ

ਚੰਡੀਗੜ੍ਹ 12 ,ਮਾਰਚ 2022: 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਆਮ ਆਦਮੀ ਨੂੰ ਬਹੁਮਤ ਮਿਲਿਆ | ਪਰ ਇਸ ਦੇ ਬਾਵਜੂਦ ਹਲਕਾ ਸੰਗਰੂਰ (Sangrur) ਦੇ ਲੋਕਾਂ ਨੂੰ ਇੱਕ ਫਿਰ ਵੋਟਾਂ ਪਾਉਣ ਦਾ ਮੌਕਾ ਮਿਲੇਗਾ। ਦਰਅਸਲ ਦੇਸ਼ ਦੇ ਸੰਵਿਧਾਨ ਅਨੁਸਾਰ ਇਕ ਵਿਅਕਤੀ ਲੋਕ ਸਭਾ ਅਤੇ ਵਿਧਾਨ ਸਭਾ ਵਿਚ ਇਕੱਠੇ ਤੌਰ ’ਤੇ ਦੋਵੇਂ ਅਹੁਦੇ ਨਹੀਂ ਰੱਖ ਸਕਦਾ ਹੈ, ਜਿਸ ਲਈ ਲੋਕ ਸਭਾ ਜਾਂ ਵਿਧਾਨ ਸਭਾ ‘ਚੋਂ ਇਕ ਸੀਟ ਚੁਣੀ ਜਾ ਸਕਦੀ ਹੈ। ਲਿਹਾਜ਼ਾ ਸਬੰਧਤ ਜੇਤੂ ਉਮੀਦਵਾਰ ਨੂੰ ਦੋਵਾਂ ‘ਚੋਂ ਕਿਸੇ ਇਕ ਸੀਟ ਤੋਂ ਅਸਤੀਫ਼ਾ ਦੇਣਾ ਪੈਂਦਾ ਹੈ।

ਪੰਜਾਬ ਚੋਣ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ (Bhagwant Mann) ਧੂਰੀ ਹਲਕੇ ਤੋਂ ਚੋਣ ਜਿੱਤੇ ਹਨ ਅਤੇ ਦੂਜੇ ਪਾਸੇ ਇਹ ਹਲਕਾ ਧੂਰੀ, ਜੋ ਕਿ ਲੋਕ ਸਭਾ ਹਲਕਾ ਸੰਗਰੂਰ ‘ਚ ਆਉਂਦਾ ਹੈ | ਭਗਵੰਤ ਮਾਨ ਸੰਗਰੂਰ (Sangrur) ਤੋਂ ਲੋਕ ਸਭਾ ਦੇ ਮੈਂਬਰ ਹਨ। ਇਸਦੇ ਚੱਲਦੇ ਉਹ ਜਲਦੀ ਹੀ ਲੋਕ ਸਭਾ ਮੈਂਬਰੀ ਤੋਂ ਅਸਤੀਫ਼ਾ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਕਾਰਨ ਹਲਕਾ ਸੰਗਰੂਰ ਦੇ 15 ਲੱਖ ਵੋਟਰਾਂ ਨੂੰ ਫਿਰ ਵੋਟਾਂ ਪਾਉਣ ਦਾ ਜਲਦੀ ਹੀ ਇਕ ਹੋਰ ਮੌਕਾ ਮਿਲੇਗਾ।

Scroll to Top