ਚੰਡੀਗੜ੍ਹ 11 ਮਾਰਚ 2022: ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ (K Chandrasekhar Rao) ਦੀ ਮਾਮੂਲੀ ਬਿਮਾਰੀ ਕਾਰਨ ਸ਼ੁੱਕਰਵਾਰ ਨੂੰ ਰਾਓ ਪਤਨੀ, ਬੇਟੀ ਅਤੇ ਪੋਤੇ ਦੇ ਨਾਲ ਜਾਂਚ ਲਈ ਕਾਰਪੋਰੇਟ ਹਸਪਤਾਲ ਗਏ। ਅਧਿਕਾਰਤ ਸੂਤਰਾਂ ਅਨੁਸਾਰ ਸ੍ਰੀ ਰਾਓ ਦੇ ਹਸਪਤਾਲ ‘ਚ ਦਿਲ ਦੇ ਅਤੇ ਐਂਜੀਓ ਟੈਸਟਾਂ ਸਮੇਤ ਵੱਖ-ਵੱਖ ਟੈਸਟ ਕੀਤੇ ਜਾ ਰਹੇ ਹਨ।
ਸੂਤਰਾਂ ਦੇ ਮੁਤਾਬਕ ਮੰਤਰੀ ਕੇਟੀ ਰਾਮਾ ਰਾਓ ਅਤੇ ਟੀ ਹਰੀਸ਼ ਰਾਓ ਬਾਅਦ ‘ਚ ਮੁੱਖ ਮੰਤਰੀ ਦਾ ਹਾਲ-ਚਾਲ ਪੁੱਛਣ ਹਸਪਤਾਲ ਪਹੁੰਚੇ ਹਨ। ਇਸਦੇ ਚੱਲਦੇ ਕੇ ਚੰਦਰਸ਼ੇਖਰ ਰਾਓ (K Chandrasekhar Rao) ਨੇ ਯਾਦਾਦਰੀ ਯਾਤਰਾ ਮੁਲਤਵੀ ਕਰਨ ਦਾ ਫੇਸਲਾ ਲਿਆ ਹੈ।
ਨਵੰਬਰ 23, 2024 8:19 ਪੂਃ ਦੁਃ