ਚੰਡੀਗੜ੍ਹ, 11 ਮਾਰਚ 2022 : ਧੂੜ, ਮਿੱਟੀ ਤੋਂ ਲੈ ਕੇ ਪ੍ਰਦੂਸ਼ਣ ਅਤੇ ਕੀਟਾਣੂਆਂ ਤੱਕ, ਸਾਡੀ ਚਮੜੀ ਹਰ ਚੀਜ਼ ਤੋਂ ਪੀੜਤ ਹੈ, ਫਿਰ ਵੀ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਜਦਕਿ ਚਮੜੀ ਨੂੰ ਵੀ ਸਰੀਰ ਦੇ ਬਾਕੀ ਹਿੱਸਿਆਂ ਵਾਂਗ ਦੇਖਭਾਲ ਦੀ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਚਮੜੀ ਨੂੰ ਸਿਹਤਮੰਦ ਰੱਖਣ ਦੇ ਤਰੀਕੇ
ਪਾਣੀ ਜਰੂਰ ਪੀਓ
ਸਰੀਰ ਵਿੱਚ ਪਾਣੀ ਦੀ ਕਮੀ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਸ ਨਾਲ ਸਾਡੀ ਚਮੜੀ ਨੂੰ ਵੀ ਨੁਕਸਾਨ ਹੁੰਦਾ ਹੈ। ਚਮੜੀ ਨੂੰ ਹਾਈਡਰੇਟ ਰੱਖਣ ਲਈ ਰੋਜ਼ਾਨਾ 2 ਤੋਂ 3 ਲੀਟਰ ਪਾਣੀ ਪੀਣਾ ਬਹੁਤ ਜ਼ਰੂਰੀ ਹੈ।
ਵਿਟਾਮਿਨ ਡੀ ਦੀ ਮਾਤਰਾ ਵਧਾਓ
ਵਿਟਾਮਿਨ ਡੀ ਦਾ ਸਭ ਤੋਂ ਵਧੀਆ ਸਰੋਤ ਸੂਰਜ ਦੀ ਰੌਸ਼ਨੀ ਹੈ। ਇਹ ਪੋਸ਼ਕ ਤੱਤ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਖੁਸ਼ਕ ਚਮੜੀ ਅਤੇ ਐਗਜ਼ੀਮਾ ਨੂੰ ਦੂਰ ਰੱਖਦਾ ਹੈ। ਇਸ ਤੋਂ ਇਲਾਵਾ ਇਹ ਚਮੜੀ ਨੂੰ ਤੰਦਰੁਸਤ ਰੱਖਦਾ ਹੈ। ਵਿਟਾਮਿਨ ਡੀ ਚਮੜੀ ਦੇ ਸੈੱਲਾਂ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਜਿਸ ਨਾਲ ਚਮੜੀ ਦੀ ਚਮਕ ਵੱਧਦੀ ਹੈ |
ਤਣਾਅ ਘਟਾਉ
ਤਣਾਅ ਮਨ ਅਤੇ ਸਰੀਰ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ‘ਚ ਅਸੀਂ ਤਣਾਅ ਤੋਂ ਬਚ ਨਹੀਂ ਸਕਦੇ, ਪਰ ਇਸ ਦਾ ਪ੍ਰਬੰਧਨ ਜ਼ਰੂਰ ਕਰ ਸਕਦੇ ਹਾਂ। ਇਸ ਦੇ ਲਈ ਯੋਗਾ, ਮੈਡੀਟੇਸ਼ਨ ਜਾਂ ਆਪਣੀਆਂ ਮਨਪਸੰਦ ਗਤੀਵਿਧੀਆਂ ਦੀ ਮਦਦ ਲਓ।
ਫ਼ਲ ਅਤੇ ਸਬਜ਼ੀਆਂ ਜਰੂਰ ਖਾਉ
ਆਪਣੇ ਖਾਣੇ ‘ਚ ਫ਼ਲ ਅਤੇ ਸਬਜ਼ੀਆਂ ਨੂੰ ਜਰੂਰ ਸ਼ਾਮਲ ਕਰੋ, ਇਸ ਨਾਲ ਤੁਹਾਡੀ ਸਿਹਤ ਤੰਦਰੁਸਤ ਅਤੇ ਚਮਕਦਾਰ ਬਣੀ ਰਹੇਗੀ |
ਭੋਜਨ ‘ਚ ਫੈਟ ਨੂੰ ਸ਼ਾਮਲ ਕਰੋ
ਫੈਟ ਦੋ ਤਰਾਂ ਦੀ ਹੁੰਦੀ ਹੈ – ਸਿਹਤਮੰਦ ਅਤੇ ਗੈਰ-ਸਿਹਤਮੰਦ। ਅਖਰੋਟ, ਬੀਜ, ਡਾਰਕ ਚਾਕਲੇਟ ਅਤੇ ਅੰਡੇ ਵਿੱਚ ਪਾਈ ਜਾਣ ਵਾਲੀ ਫੈਟ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ। ਇਹ ਤੁਹਾਡੀ ਫੈਟ ਵਿੱਚ ਨਮੀ ਅਤੇ ਕੋਮਲਤਾ ਨੂੰ ਬਰਕਰਾਰ ਰੱਖਦਾ ਹੈ।