ਹਰਿਆਣਾ ਬਜਟ 2022-23

ਹਰਿਆਣਾ ਬਜਟ 2022-23: ਸਰਕਾਰ ਨੇ 1.77 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਪੇਸ਼, ਔਰਤਾਂ ਲਈ ‘ਸੁਸ਼ਮਾ ਸਵਰਾਜ ਐਵਾਰਡ’ ਦਾ ਐਲਾਨ

ਹਰਿਆਣਾ ਸਰਕਾਰ ਨੇ ਵਿੱਤੀ ਸਾਲ 2022-23 ਲਈ 1.77 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ| ਔਰਤਾਂ ਲਈ ‘ਸੁਸ਼ਮਾ ਸਵਰਾਜ ਐਵਾਰਡ’ ਦਾ ਐਲਾਨ ਕੀਤਾ|

ਚੰਡੀਗੜ੍ਹ 08 ਮਾਰਚ 2022: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਵਿਧਾਨ ਸਭਾ ‘ਚ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕੀਤਾ। ਇਸ ਦੌਰਾਨ ਸੀ ਐੱਮ ਨੇ ਔਰਤਾਂ ਲਈ ‘ਸੁਸ਼ਮਾ ਸਵਰਾਜ ਐਵਾਰਡ’ ਦਾ ਐਲਾਨ ਕੀਤਾ। ਇਹ ਪੁਰਸਕਾਰ ਵੱਖ-ਵੱਖ ਖੇਤਰਾਂ ‘ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮਹੱਤਵਪੂਰਨ ਯੋਗਦਾਨ ਜਾਂ ਪ੍ਰਾਪਤੀਆਂ ਲਈ ਔਰਤਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਨੇ ਔਰਤਾਂ ਨੂੰ ਉੱਦਮੀ ਬਣਨ ‘ਚ ਮਦਦ ਕਰਨ ਲਈ ਹਰਿਆਣਾ ਮਾਤਰਸ਼ਕਤੀ ਉਦਮੀ ਯੋਜਨਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਸੀ ਐੱਮ ਮਨੋਹਰ ਲਾਲ ਖੱਟਰ ਕੋਲ ਵਿੱਤ ਵਿਭਾਗ ਵੀ ਹੈ ਅਤੇ ਉਨ੍ਹਾਂ ਨੇ ਰਾਜ ਵਿਧਾਨ ਸਭਾ ‘ਚ ਆਪਣਾ ਤੀਜਾ ਬਜਟ ਪੇਸ਼ ਕੀਤਾ।

ਹਰਿਆਣਾ ਬਜਟ

ਹਰਿਆਣਾ ਸਰਕਾਰ ਨੇ ਵਿੱਤੀ ਸਾਲ 2022-23 ਲਈ 1.77 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜਦੋਂ ਕਿ 2021-22 ‘ਚ 1.53 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਖੱਟਰ ਨੇ 2022-23 ਲਈ 1,77,255.99 ਕਰੋੜ ਰੁਪਏ ਦਾ ਬਜਟ ਪ੍ਰਸਤਾਵਿਤ ਕੀਤਾ, ਜੋ ਕਿ 2021-22 ਦੇ 1,53,384 ਕਰੋੜ ਰੁਪਏ ਦੇ ਬਜਟ ਨਾਲੋਂ 15.6% ਵੱਧ ਹੈ।

ਬਜਟ ‘ਚ 61,057.36 ਕਰੋੜ ਰੁਪਏ ਦੇ ਪੂੰਜੀਗਤ ਖਰਚੇ ਵਜੋਂ 34.4% ਅਤੇ 1,16,198.36 ਕਰੋੜ ਰੁਪਏ ਦੇ ਮਾਲੀਆ ਖਰਚੇ ਵਜੋਂ 65.6% ਸ਼ਾਮਲ ਹਨ। ਵਿੱਤੀ ਸਾਲ 2022-23 ‘ਚ ਕਰਜ਼ੇ ਦੀ ਦੇਣਦਾਰੀ ਮਾਰਚ 2022 ਤੱਕ 2,23,768 ਕਰੋੜ ਰੁਪਏ ਤੋਂ ਵਧ ਕੇ 2,43,779 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ, ਜੋ ਕਿ GSDP ਦਾ 24.52% ਹੈ।

ਇਹ ਵੀ ਪੜ੍ਹੋ……..

ਸੁਸ਼ਮਾ ਸਵਰਾਜ ਪੁਰਸਕਾਰ ਦੇ ਤਹਿਤ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੀ ਘੋਸ਼ਣਾ|

ਹਰਿਆਣਾ ਬਜਟ

ਖੱਟਰ ਨੇ ਕਿਹਾ ਕਿ ਸੁਸ਼ਮਾ ਸਵਰਾਜ ਐਵਾਰਡ ਤਹਿਤ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, “ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ। ਅੱਜ ਅਸੀਂ ਆਪਣੀ ਮਾਂ ਸ਼ਕਤੀ ਦੀਆਂ ਸਮਾਜਿਕ, ਆਰਥਿਕ, ਖੇਡਾਂ, ਸੱਭਿਆਚਾਰਕ ਅਤੇ ਰਾਜਨੀਤਕ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹਾਂ। ਹਰਿਆਣਾ ਦੀਆਂ ਔਰਤਾਂ ਨੇ ਪਿਛਲੇ ਕੁਝ ਸਾਲਾਂ ‘ਚ ਖਾਸ ਕਰਕੇ ਖੇਡਾਂ ਅਤੇ ਰਾਜਨੀਤੀ ‘ਚ ਬਹੁਤ ਉਪਲਬੱਧੀਆਂ ਹਾਸਲ ਕੀਤੀਆਂ ਹਨ । ਸਵਰਗੀ ਸੁਸ਼ਮਾ ਸਵਰਾਜ (ਹਰਿਆਣਾ ਦੀ ਧੀ) ਭਾਰਤ ਦੀਆਂ ਸਾਰੀਆਂ ਔਰਤਾਂ ਲਈ ਪ੍ਰੇਰਨਾ ਸਰੋਤ ਸੀ।”

ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ (ਫੈਮਿਲੀ ਆਈਡੀ) ਦੇ ਪ੍ਰਮਾਣਿਤ ਅੰਕੜਿਆਂ ਦੇ ਆਧਾਰ ‘ਤੇ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੈ ਅਤੇ ਜੋ ਕਿਸੇ ਵੀ ਉਦਯੋਗ, ਵਪਾਰ ਜਾਂ ਕਾਰੋਬਾਰ ‘ਚ ਉੱਦਮੀ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਵਿੱਤੀ ਸਹਾਇਤਾ ਤੋਂ ਨਰਮ ਕਰਜ਼ਾ ( ਸੌਫਟ ਲੋਨ) ਦਿੱਤਾ ਜਾਵੇਗਾ । ਸੀ ਐੱਮ ਖੱਟਰ ਨੇ ਕਿਹਾ ਕਿ ਇਹ ਕਰਜ਼ਾ 3 ਲੱਖ ਰੁਪਏ ਦੀ ਹੱਦ ਤੱਕ ਹੋਵੇਗਾ, ਜਿਸ ਲਈ ਹਰਿਆਣਾ ਮਹਿਲਾ ਵਿਕਾਸ ਨਿਗਮ ਦੁਆਰਾ ਤਿੰਨ ਸਾਲਾਂ ਲਈ 7% ਦੀ ਵਿਆਜ ਛੋਟ ਦਿੱਤੀ ਜਾਵੇਗੀ।

Scroll to Top