ISSF

ISSF World Cup: ਭਾਰਤੀ ਨਿਸ਼ਾਨੇਬਾਜ ਰਾਹੀ ਸਰਨੋਬਤ, ਆਇਸ਼ਾ ਤੇ ਰਿਦਮ ਸਾਂਗਵਾਨ ਨੇ ਜਿੱਤਿਆ ਸੋਨ ਤਗ਼ਮਾ

ਚੰਡੀਗੜ੍ਹ 07 ਮਾਰਚ 2022: ਭਾਰਤੀ ਮਹਿਲਾ ਨਿਸ਼ਾਨੇਬਾਜ਼ ਰਾਹੀ ਸਰਨੋਬਤ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਨੇ ISSF ਵਿਸ਼ਵ ਕੱਪ ‘ਚ ਦੇਸ਼ ਲਈ ਤੀਜਾ ਸੋਨ ਤਗ਼ਮਾ ਜਿੱਤਿਆ। ਭਾਰਤੀ ਤਿਕੜੀ ਨੇ ਐਤਵਾਰ ਨੂੰ ਵਿਸ਼ਵ ਕੱਪ ‘ਚ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ‘ਚ ਸੋਨ ਤਗ਼ਮਾ ਜਿੱਤਿਆ। ਇਸ ਨਾਲ ਭਾਰਤ ਤਿੰਨ ਸੋਨ ਤਗ਼ਮਿਆਂ ਸਮੇਤ ਕੁੱਲ ਪੰਜ ਤਗ਼ਮਿਆਂ ਨਾਲ ਸੂਚੀ ਵਿੱਚ ਦੂਜੇ ਸਥਾਨ ’ਤੇ ਬਰਕਰਾਰ ਹੈ।

ਭਾਰਤੀ ਟੀਮ ਨੇ ਕੁਆਲੀਫਿਕੇਸ਼ਨ ਰਾਊਂਡ 2 ‘ਚ 574 ਦਾ ਸਕੋਰ ਬਣਾਇਆ ਅਤੇ ਫਾਈਨਲ ‘ਚ ਪਹੁੰਚ ਗਈ ਸੀ । ਇਸ ਤੋਂ ਬਾਅਦ ਖਿਤਾਬੀ ਮੁਕਾਬਲੇ ‘ਚ ਸਿੰਗਾਪੁਰ ਨੂੰ 17-13 ਨਾਲ ਹਰਾ ਕੇ ਦੇਸ਼ ਨੂੰ ਟੂਰਨਾਮੈਂਟ ‘ਚ ਤੀਜਾ ਸੋਨ ਤਗ਼ਮਾ ਦਿਵਾਇਆ। ਭਾਰਤੀ ਤਿਕੜੀ ਨੇ ਸ਼ਨੀਵਾਰ ਨੂੰ ਦੂਜੇ ਕੁਆਲੀਫਿਕੇਸ਼ਨ ਪੜਾਅ ‘ਚ ਸਿਖਰ ‘ਤੇ ਰਹਿ ਕੇ ਖਿਤਾਬੀ ਦੌਰ ਲਈ ਕੁਆਲੀਫਾਈ ਕੀਤਾ ਸੀ|

Scroll to Top