ਬਸਵਰਾਜ ਬੋਮਈ

ਸਾਡਾ ਪਹਿਲਾ ਫਰਜ਼ ਨਵੀਨ ਦੀ ਲਾਸ਼ ਨੂੰ ਯੂਕਰੇਨ ਤੋਂ’ ਵਾਪਸ ਲਿਆਉਣਾ: ਬਸਵਰਾਜ ਬੋਮਈ

ਚੰਡੀਗੜ੍ਹ 06 ਮਾਰਚ 2022: ਰੂਸ ਤੇ ਯੂਕਰੇਨ ਵਿਚਕਾਰ ਜੰਗ ‘ਚ ਕੁਝ ਦਿਨ ਪਹਿਲਾਂ ਇਕ ਭਾਰਤੀ ਦੀ ਗੋਲੀਬਾਰੀ ਦੌਰਾਨ ਮੌਤ ਹੋ ਗਈ ਸੀ | ਇਸਦੇ ਚੱਲਦੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਬੀਤੇ ਦਿਨ ਕਿਹਾ ਕਿ ਯੁੱਧ ਪ੍ਰਭਾਵਿਤ ਯੂਕਰੇਨ ਤੋਂ ਇਕ ਵਿਦਿਆਰਥੀ ਦੀ ਲਾਸ਼ ਨੂੰ ਵਾਪਸ ਲਿਆਉਣਾ ਅਤੇ ਹੋਰ ਵਿਦਿਆਰਥੀਆਂ ਨੂੰ ਕੱਢਣਾ ਸਰਕਾਰ ਦੀ ਤਰਜੀਹ ਹੈ। ਇਸਦੇ ਨਾਲ ਹੀ ਬੋਮਈ ਨੇ ਇੱਥੇ ਮੈਡੀਕਲ ਵਿਦਿਆਰਥੀ ਨਵੀਨ ਦੇ ਦੁਖੀ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਮੁਆਵਜ਼ੇ ਵਜੋਂ 25 ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਉਸ ਦੇ ਭਰਾ ਨੂੰ ਨੌਕਰੀ ਦੇਣ ਦਾ ਭਰੋਸਾ ਵੀ ਦਿੱਤਾ।

ਨਵੀਨ ਦਾ ਭਰਾ ਪੀਐਚਡੀ ਕਰ ਰਿਹਾ ਹੈ। ਬੋਮਈ ਨੇ ਕਿਹਾ, ”ਸਾਡਾ ਪਹਿਲਾ ਫਰਜ਼ ਨਵੀਨ ਦੀ ਲਾਸ਼ ਨੂੰ ਘਰ ਵਾਪਸ ਲਿਆਉਣਾ ਹੈ, ਅਸੀਂ ਇਸ ਲਈ ਕੋਸ਼ਿਸ਼ ਕਰ ਰਹੇ ਹਾਂ। ਮੈਂ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਅਧਿਕਾਰੀਆਂ ਅਤੇ ਯੂਕਰੇਨ ਦੇ ਰਾਜਦੂਤ ਨਾਲ ਲਗਾਤਾਰ ਸੰਪਰਕ ‘ਚ ਹਾਂ।

ਇਸ ਦੌਰਾਨ ਨਵੀਨ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਦੇ ਬਿਆਨ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਲਾਸ਼ ਸੁਰੱਖਿਅਤ ਹੈ ਅਤੇ ਮੁਰਦਾਘਰ ‘ਚ ਰੱਖੀ ਗਈ ਹੈ ਅਤੇ ਲਗਾਤਾਰ ਗੋਲਾਬਾਰੀ ਕਾਰਨ ਅਜੇ ਉਸ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ।

Scroll to Top