BSF

BSF ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨੀ ਡਰੋਨ ਦੀ ਸਾਜਿਸ਼ ਕੀਤੀ ਨਾਕਾਮ

ਚੰਡੀਗੜ੍ਹ 05 ਮਾਰਚ 2022: ਭਾਰਤੀ ਸੀਮਾ ਸੁਰੱਖਿਆ ਬਲ (BSF) ਨੇ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਸਰਹੱਦ ‘ਤੇ ਇਕ ਸ਼ੱਕੀ ਪਾਕਿਸਤਾਨੀ ਡਰੋਨ ‘ਤੇ ਗੋਲੀਬਾਰੀ ਕੀਤੀ ਗਈ । ਇਸ ਦੌਰਾਨ ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਜਦੋਂ ਸਵੇਰੇ ਲਗਭਗ ਚਾਰ ਵਜੇ ਦੇ ਕਰੀਬ ਅਰਨੀਆ ਦੇ ਨਾਗਰਿਕ ਖੇਤਰ ‘ਚ ਡਰੋਨ ਦਾਖ਼ਲ ਹੋਇਆ ਦਾਖਲ, ਇਸ ਦੌਰਾਨ ਫੋਰਸ ਦੇ ਜਵਾਨਾਂ ਨੇ ਉੱਡ ਰਹੀ ਸ਼ੱਕੀ ਵਸਤੂ ‘ਤੇ ਗੋਲੀਬਾਰੀ ਕੀਤੀ।

ਇਸਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਪੁਲਸ ਦੀ ਮਦਦ ਨਾਲ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ।ਪਹਿਲਾ ਵੀ ਪਹਿਲਾਂ ਵੀ ਸਰਹੱਦ ‘ਤੇ ਡਰੋਨ ਰਾਹੀਂ ਨਸ਼ੀਲੇ ਪਦਾਰਥ ਤੇ ਹੋਰ ਵਸਤਾਂ ਬਰਾਮਦ ਕਰਨ ਦੀਆਂ ਖਬਰਾਂ ਸਾਹਮਣੇ ਆਇਆਂ ਸਨ | ਜਿਸਦੇ ਚਲਦੇ BSF ਵਲੋਂ ਅੰਤਰਰਾਸ਼ਟਰੀ ਸਰਹੱਦ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

Scroll to Top