ਮਣੀਪੁਰ

ਮਣੀਪੁਰ ‘ਚ ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਵੋਟਿੰਗ ਸਮਾਪਤ, ਜਾਣੋ ਕਿੰਨੀ ਹੋਈ ਵੋਟਿੰਗ

ਚੰਡੀਗੜ੍ਹ 05 ਮਾਰਚ 2022: ਮਣੀਪੁਰ ‘ਚ ਵਿਧਾਨ ਸਭਾ ਚੋਣਾਂ 2022 ਦੀ ਦੂਜੀ ਪੜਾਅ ਅਤੇ ਆਖਰੀ ਪੜਾਅ ਲਈ ਵੋਟਿੰਗ ਸਮਾਪਤ ਹੋ ਚੁੱਕੀ ਹੈ। ਮਣੀਪੁਰ ਵਿਧਾਨ ਸਭਾ ਚੋਣਾਂ ਦਾ ਦੂਜਾ ਪੜਾਅ ਵੀ ਜ਼ਿਆਦਾਤਰ ਸ਼ਾਂਤੀਪੂਰਨ ਰਿਹਾ। ਸ਼ਾਮ 5 ਵਜੇ ਤੱਕ 76.62% ਮਤਦਾਨ ਹੋਇਆ। ਇਹ ਜਾਣਕਾਰੀ ਮੁੱਖ ਚੋਣ ਅਧਿਕਾਰੀ ਰਾਜੇਸ਼ ਅਗਰਵਾਲ ਨੇ ਦਿੱਤੀ। ਚੋਣਾਂ ਦੌਰਾਨ ਅੱਜ ਮਣੀਪੁਰ ‘ਚ ਕੁਝ ਥਾਵਾਂ ‘ਤੇ ਹਿੰਸਾ ਦੀਆਂ ਖਬਰਾਂ ਵੀ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਥੌਬਲ ਅਤੇ ਸੈਨਾਪਤੀ ਜ਼ਿਲ੍ਹਿਆਂ ‘ਚ ਹਿੰਸਕ ਘਟਨਾਵਾਂ ‘ਚ ਦੋ ਜਣਿਆਂ ਦੀ ਮੌਤ ਹੋ ਗਈ ਹੈ ।

ਮਣੀਪੁਰ ਦੇ ਛੇ ਜ਼ਿਲ੍ਹਿਆਂ ਦੀਆਂ 22 ਵਿਧਾਨ ਸਭਾ ਸੀਟਾਂ ‘ਤੇ 92 ਉਮੀਦਵਾਰਾਂ ਦਾ ਭਵਿੱਖ ਤੈਅ ਕਰਨ ਲਈ ਵੋਟਰ ਸਰਗਰਮੀ ਨਾਲ ਵੋਟਿੰਗ ‘ਚ ਹਿੱਸਾ ਲਿਆ । ਰਾਜ ਦੇ ਮੁੱਖ ਚੋਣ ਕਮਿਸ਼ਨ ਨੇ ਕੋਵਿਡ-19 ਦੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ 1247 ਪੋਲਿੰਗ ਸਟੇਸ਼ਨਾਂ ‘ਤੇ ਪੋਲਿੰਗ ਲਈ ਸਾਰੇ ਪ੍ਰਬੰਧ ਕੀਤੇ ਗਏ ਸਨ |

Scroll to Top