ਚੰਡੀਗੜ੍ਹ 03 ਮਾਰਚ 2022: ਵੈਸਟਇੰਡੀਜ਼ ਤੇ ਨਿਊਜ਼ੀਲੈਂਡ ਦੇ ਮੈਚ ਨਾਲ ਮਹਿਲਾ ਵਨਡੇ ਵਿਸ਼ਵ ਕੱਪ 2022 ਦਾ ਆਗਾਜ ਹੋ ਚੁੱਕਾ ਹੈ | ਟੂਰਨਾਮੈਂਟ ਦੇ ਪਹਿਲੇ ਮੈਚ ‘ਚ ਵੈਸਟਇੰਡੀਜ਼ ਨੇ ਮੇਜ਼ਬਾਨ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ ਹਰਾ ਦਿੱਤਾ । ਵੈਸਟਇੰਡੀਜ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ‘ਤੇ 259 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 49.5 ਓਵਰਾਂ ‘ਚ 256 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਆਖ਼ਰੀ ਓਵਰ ‘ਚ ਵਿੰਡੀਜ਼ ਦੀ ਡਿਆਂਡਰਾ ਡੌਟਿਨ ਨੇ ਨਿਊਜ਼ੀਲੈਂਡ ਨੂੰ 6 ਦੌੜਾਂ ਨਹੀਂ ਬਣਾਉਣ ਦਿੱਤੀਆਂ ਅਤੇ ਦੋ ਵਿਕਟਾਂ ਲਈਆਂ ਅਤੇ ਇੱਕ ਰਨ ਆਊਟ ਕੀਤਾ।
September 29, 2024 4:53 am