ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ‘ਚ ਆ ਚੁੱਕੀ ਹੈ। ਜਿਥੇ ਅੱਜ ਸਵੇਰੇ ਸਜਾ ਕੱਟ ਰਹੇ ਨਾਮੀ ਗੈਂਗਸਟਰ ‘ਭੋਲਾ ਸ਼ੂਟਰ’ (Bhola Shooter) ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ‘ਭੋਲਾ ਸ਼ੂਟਰ’ ਦੀ ਅਚਾਨਕ ਜੇਲ੍ਹ ਅੰਦਰ ਤਬੀਅਤ ਖਰਾਬ ਹੋਈ ਸੀ ਜਿਸ ਤੋਂ ਬਾਅਦ ਉਸਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ (Ferozepur Civil Hospital ) ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਕਰੀਬ ਸਾਢੇ ਪੰਜ ਵਜੇ ਉਸਦੀ ਮੌਤ ਹੋ ਗਈ।
ਦੱਸ ਦਈਏ ਕਿ ਭੋਲਾ ਸ਼ੂਟਰ ਜੇਲ੍ਹ ਵਿੱਚ ਅਲੱਗ-ਅਲੱਗ ਅਪਰਾਧਿਕ ਮਾਮਲਿਆਂ ‘ਚ ਸਜਾ ਕੱਟ ਰਿਹਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਭੋਲੇ ਦੀ ਮੌਤ ਬਾਰੇ ਜੇਲ੍ਹ ਚੋਂ ਕਿਸੇ ਨੇ ਵੀ ਉਨ੍ਹਾਂ ਨੂੰ ਨਹੀਂ ਦੱਸਿਆ । ਉਨ੍ਹਾਂ ਨੂੰ ਤਾਂ ਖਬਰਾਂ ਤੋਂ ਪਤਾ ਚੱਲਿਆ ਹੈ ਕਿ ਭੋਲੇ ਦੀ ਮੌਤ ਹੋ ਚੁੱਕੀ ਹੈ ।
ਜਿਸ ਤੋਂ ਬਾਅਦ ਉਹ ਫਿਰੋਜ਼ਪੁਰ ਦੇ ਸਿਵਲ ਹਸਪਤਾਲ ( (Ferozepur Civil Hospital ) )’ਚ ਪਹੁੰਚੇ । ਜਿਥੇ ਉਨ੍ਹਾਂ ਦੇਖਿਆ ਕਿ ਭੋਲੇ ਦੇ ਮੂੰਹ ਵਿਚੋਂ ਝੱਗ ਨਿਕਲ ਰਿਹਾ ਸੀ।
ਪਰਿਵਾਰ ਵੱਲੋਂ ਜੇਲ੍ਹ ਪ੍ਰਸਾਸਨ ‘ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਭੋਲੇ ਦੀ ਮੌਤ ਅਚਾਨਕ ਨਹੀਂ ਬਲਕਿ ਉਸ ਨੂੰ ਮਾਰਿਆ ਗਿਆ ਹੈ। ਪਰਿਵਾਰ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਦੀ ਮੰਗ ਕੀਤੀ ਜਾ ਹੈ।
ਇਸ ਸਬੰਧੀ ਜਦੋਂ ਸਿਵਲ ਹਸਪਤਾਲ (Civil Hospital )ਦੇ ਡਾਕਟਰ ਆਗਿਆਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਭੋਲਾ ਸ਼ੂਟਰ ਦੀ ਲਾਸ਼ ਮੋਰਚਰੀ ‘ਚ ਰੱਖ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਕਰ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ ।