July 4, 2024 11:48 pm
ਯੂਕਰੇਨ

ਰੂਸ-ਯੂਕਰੇਨ ਜੰਗ: ਯੂਕਰੇਨ ਦੇ 15 ਸ਼ਹਿਰਾਂ ‘ਤੇ ਹਵਾਈ ਹਮਲੇ ਲਈ ਅਲਰਟ ਜਾਰੀ

ਚੰਡੀਗੜ੍ਹ 03 ਮਾਰਚ 2022: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਅੱਠਵਾਂ ਦਿਨ ਹੈ। ਰੂਸੀ ਸੈਨਾ ਵਲੋਂ ਹਮਲੇ ਅਜੇ ਵੀ ਜਾਰੀ ਹਨ। ਇਸ ਦੌਰਾਨ ਸੰਯੁਕਤ ਰਾਸ਼ਟਰ ਮਹਾਸਭਾ ਨੇ ਇਕ ਪ੍ਰਸਤਾਵ ਪਾਸ ਕਰ ਕੇ ਰੂਸੀ ਫੌਜ ਨੂੰ ਯੂਕਰੇਨ ਤੋਂ ਹਟਣ ਲਈ ਕਿਹਾ ਹੈ। ਇਸ ਤੋਂ ਇਲਾਵਾ ਯੂਕਰੇਨ ‘ਚ ਹਵਾਈ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਰੂਸ ਦੇ ਤੇਜ਼ ਹਮਲੇ ਦਰਮਿਆਨ ਯੂਕਰੇਨ ਦੇ 15 ਸ਼ਹਿਰਾਂ ‘ਤੇ ਹਵਾਈ ਹਮਲੇ ਲਈ ਅਲਰਟ ਜਾਰੀ ਕੀਤਾ ਗਿਆ ਹੈ। ਹੁਣ ਤੱਕ 10 ਲੱਖ ਲੋਕ ਡਰ ਦੇ ਮਾਰੇ ਯੂਕਰੇਨ ਛੱਡ ਚੁੱਕੇ ਹਨ।