ਲੁਧਿਆਣਾ 25 ਫਰਵਰੀ 2022 : ਯੂਕਰੇਨ (Ukraine) ‘ਚ ਚੱਲ ਰਹੇ ਜੰਗ ਦੇ ਸੰਕਟ ‘ਚ ਫਸੇ ਪੰਜਾਬੀਆਂ ਦੀ ਮਦਦ ਲਈ ਹੁਣ ਆਮ ਆਦਮੀ ਪਾਰਟੀ ਨੇ ਵੀ ਹੱਥ ਵਧਾਇਆ ਹੈ। ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੀ.ਐਮ. ਫੇਸ ਭਗਵੰਤ ਮਾਨ (Bhagwant maan) ਨੇ ਟਵੀਟ ਕਰਕੇ ਯੂਕਰੇਨ (Ukraine) ਵਿੱਚ ਫਸੇ ਪੰਜਾਬੀਆਂ ਲਈ ਨੰਬਰ ਜਾਰੀ ਕੀਤਾ ਹੈ। ਮਾਨ ਨੇ ਕਿਹਾ ਕਿ ਯੂਕਰੇਨ (Ukraine) ਵਿੱਚ ਫਸੇ ਪੰਜਾਬੀਆਂ ਨੂੰ ਉਪਰੋਕਤ ਨੰਬਰ ‘ਤੇ ਵਟਸਐਪ ‘ਤੇ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਪਾਰਟੀ ਉਨ੍ਹਾਂ ਦੀ ਹਰ ਸੰਭਵ ਮਦਦ ਕਰ ਸਕੇ।
ਨਵੰਬਰ 23, 2024 7:58 ਪੂਃ ਦੁਃ