ਬ੍ਰਿਟੇਨ

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਹੋਈ ਕੋਰੋਨਾ ਸੰਕਰਮਿਤ

ਚੰਡੀਗੜ੍ਹ 21 ਫਰਵਰੀ 2022: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਹੈ। ਇਸ ਸੰਬੰਧੀ ਜਾਣਕਾਰੀ ਬਕਿੰਘਮ ਪੈਲੇਸ ਨੇ ਐਤਵਾਰ ਨੂੰ ਜਾਰੀ ਇੱਕ ਬਿਆਨ ‘ਚ ਦਿੱਤੀ। ਦੱਸਿਆ ਗਿਆ ਕਿ ਐਲਿਜ਼ਾਬੈਥ ਦੀ ਹਾਲਤ ਫਿਲਹਾਲ ਸਥਿਰ ਹੈ, ਹਾਲਾਂਕਿ ਉਸ ਵਿੱਚ ਹਲਕੇ ਲੱਛਣ ਦਿਖਾਈ ਦੇ ਰਹੇ ਹਨ। ਇਸ ਦੇ ਬਾਵਜੂਦ ਮਹਾਰਾਣੀ ਆਪਣੇ ਮਹਿਲ ਤੋਂ ਹੀ ਕੰਮ ਕਰਨਾ ਜਾਰੀ ਰੱਖੇਗੀ।

ਇਸਦੇ ਨਾਲ ਹੀ ਬਕਿੰਘਮ ਪੈਲੇਸ ਦੇ ਇੱਕ ਬਿਆਨ ‘ਚ ਕਿਹਾ ਗਿਆ ਹੈ, “ਮਹਾਰਾਣੀ ਐਲਿਜ਼ਾਬੈਥ II ਅੱਜ ਕੋਰੋਨਾ ਨਾਲ ਸੰਕਰਮਿਤ ਪਾਈ ਗਈ। ਉਸ ‘ਚ ਹਲਕੀ ਜ਼ੁਕਾਮ ਦੇ ਲੱਛਣ ਦਿਖਾਈ ਦੇ ਰਹੇ ਹਨ। । ਇਸ ਦੌਰਾਨ ਉਸ ਨੂੰ ਡਾਕਟਰੀ ਦੇਖਭਾਲ ਅਤੇ ਸਾਰੇ ਕੋਰੋਨਾ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ। “ਫਾਲੋਅਪ ਵੀ ਜਾਰੀ ਰੱਖਿਆ ਜਾਵੇਗਾ।”

Scroll to Top