ਚੰਡੀਗੜ੍ਹ, 19 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਖ਼ਤਮ ਹੁੰਦੇ ਹੀ ਐਕਸਾਈਜ਼ ਵਿਭਾਗ ਨੇ ਕਾਂਗਰਸੀ ਉਮੀਦਵਾਰ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਘਰ ਛਾਪਾ ਮਾਰਿਆ। ਮੋਹਾਲੀ ਦੇ ਰਿਟਰਨਿੰਗ ਅਫਸਰ ਦੀ ਅਗਵਾਈ ‘ਚ ਹੋਈ ਇਸ ਛਾਪੇਮਾਰੀ ਵਿੱਚ ਕੁਝ ਵੀ ਹੱਥ ਨਹੀਂ ਆਇਆ। ਪਤਾ ਲੱਗਾ ਹੈ ਕਿ ਜਿਵੇਂ ਹੀ ਟੀਮ ਸਿੱਧੂ ਦੇ ਘਰ ਪੁੱਜੀ ਤਾਂ ਕਾਫੀ ਦੇਰ ਤੱਕ ਕੋਠੀ ਦੇ ਗੇਟ ਨਹੀਂ ਖੁੱਲ੍ਹੇ ਅਤੇ ਲਾਈਟਾਂ ਵੀ ਬੰਦ ਸਨ, ਬਾਅਦ ਵਿੱਚ ਟੀਮ ਨੂੰ ਕੋਠੀ ਦਾ ਗੇਟ ਖੋਲ੍ਹ ਕੇ ਅੰਦਰ ਜਾਣ ਦਿੱਤਾ ਗਿਆ।
ਨਵੰਬਰ 23, 2024 8:09 ਪੂਃ ਦੁਃ