ਚੰਨੀ

CM ਚੰਨੀ ਨੇ ‘ਯੂਪੀ-ਬਿਹਾਰ ਦੇ ਭਈਏ’ ਵਾਲੇ ਬਿਆਨ ‘ਤੇ ਦਿੱਤਾ ਆਪਣਾ ਸਪੱਸ਼ਟੀਕਰਨ

ਚੰਡੀਗੜ੍ਹ 17 ਫਰਵਰੀ 2022: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ‘ਯੂਪੀ-ਬਿਹਾਰ ਦੇ ਭਈਏ’ ਵਾਲੇ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸੀਐੱਮ ਚੰਨੀ ਨੇ ਇਸ ਬਿਆਨ ‘ਤੇ ਚੁੱਪੀ ਤੋੜਦੇ ਹੋਏ ਆਪਣਾ ਸਪੱਸ਼ਟੀਕਰਨ ਦਿੱਤਾ, ਉਨ੍ਹਾਂ ਕਿਹਾ ਕਿ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਆਪਣੇ ਖੂਨ ਪਸੀਨਾ ਵਹਾ ਕੇ ਪੰਜਾਬ ਆਏ ਸਾਰੇ ਪਰਵਾਸੀਆਂ ਨੇ ਸੂਬੇ ਨੂੰ ਵਿਕਾਸ ਦੀ ਲੀਹ ‘ਤੇ ਲਿਆਂਦਾ ਹੈ। ਉਨ੍ਹਾਂ ਨੇ ਹਮੇਸ਼ਾ ਵਿਕਾਸ ਲਈ ਕੰਮ ਕੀਤਾ ਹੈ। ਅਸੀਂ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਾਂ। ਸੀਐਮ ਚੰਨੀ ਨੇ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਸੀ ਜੋ ਬਾਹਰੋਂ ਆ ਕੇ ਗੜਬੜੀ ਕਰਦੇ ਹਨ।

ਜਿਕਰਯੋਗ ਹੈ ਕਿ 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਚੰਨੀ ਨੇ ਕਿਹਾ ਸੀ ਕਿ, ‘ਪ੍ਰਿਅੰਕਾ ਗਾਂਧੀ ਪੰਜਾਬ ਦੀ ਨੂੰਹ ਹੈ, ਇਸ ਲਈ ਸਾਰੇ ਪੰਜਾਬੀਆਂ ਨੂੰ ਯੂ.ਪੀ. ਪ੍ਰਦੇਸ਼, ਬਿਹਾਰ ਅਤੇ ਦਿੱਲੀ।” ਉਨ੍ਹਾਂ ਨੇਤਾਵਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ, ਜੋ ਇੱਥੇ ਰਾਜ ਕਰਨ ਆਉਂਦੇ ਹਨ।

Scroll to Top