ਤਰੁਣ ਚੁੱਘ

ਚੋਣ ਲੜਨ ਵਾਲੇ ਉਮੀਦਵਾਰਾਂ ਦਾ ਹੋਣਾ ਚਾਹੀਦਾ ਹੈ ਡੋਪ ਟੈਸਟ : ਤਰੁਣ ਚੁੱਘ

ਚੰਡੀਗੜ੍ਹ 13 ਫਰਵਰੀ 2022: ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਜਿਸਦੇ ਚੱਲਦੇ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ‘ਚ ਜੁਟੀਆਂ ਹੋਈਆਂ ਹਨ। ਅੱਜ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ‘ਚ ਅਮਿਤ ਸ਼ਾਹ ਵਲੋਂ ਪੰਜਾਬ ਦੌਰਾ ਕੀਤਾ | ਇਸ ਸਬੰਧ ‘ਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਮੰਗ ਕੀਤੀ ਹੈ ਕਿ ਪੰਜਾਬ ‘ਚ ਨੌਕਰੀ ਕਰ ਰਹੇ ਨੌਜਵਾਨਾਂ ਅਤੇ ਉਮੀਦਵਾਰਾਂ ਦਾ ਚੋਣਾਂ ਤੋਂ ਪਹਿਲਾਂ ਡੋਪ ਟੈਸਟ ਹੋਣਾ ਜ਼ਰੂਰੀ ਹੈ। ਇੱਕ ਵੀਡੀਓ ਜਾਰੀ ਕਰਦੇ ਹੋਏ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ‘ਚ ਪੁਲਸ, ਕਾਂਸਟੇਬਲ ਜਾਂ ਕਲਰਕ ਦੀ ਨੌਕਰੀ ਹੋਵੇ, ਉਸ ਲਈ ਡੋਪ ਟੈਸਟ ਜ਼ਰੂਰੀ ਹੈ। ਇਸਦੇ ਨਾਲ ਹੀ ਨਾਲ ਹੀ ਪੰਜਾਬ ਵਿਧਾਨ ਸਭਾ ‘ਚ ਇਹ ਬਿੱਲ ਪਾਸ ਕੀਤਾ ਜਾਵੇ ਕਿ ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਦਾ ਡੋਪ ਟੈਸਟ ਵੀ ਕਰਵਾਇਆ ਜਾਵੇ।

ਇਸ ਦੌਰਾਨ ਤਰੁਣ ਚੁੱਘ ਨੇ ਅੱਗੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਇਹ ਸੋਚ ਹੈ ਕਿ ਜੇਕਰ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨਾ ਹੈ ਤਾਂ ਸਿਰਫ ਬੱਚਿਆਂ ਨੂੰ ਉਪਦੇਸ਼ ਦੇਣ ਨਾਲ ਨਹੀਂ ਹੋਵੇਗਾ, ਇਸਦੇ ਲਈ ਨਸ਼ਾ ਕਿਥੋਂ ਆ ਰਿਹਾ ਹੈ, ਉਹਨੂੰ ਖਤਮ ਕਰਨਾ ਪਵੇਗਾ। ਪੰਜਾਬ ‘ਚ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹੀ ਸਾਡਾ ਮੁਖ ਟੀਚਾ ਹੈ | ਪਰ ਜਿਹੜੇ ਲੀਡਰ ਇਹ ਚੀਜ਼ਾਂ ਨੂੰ ਲੈ ਕੇ ਆਉਣਗੇ , ਉਨ੍ਹਾਂ ਨੇਤਾ ਦਾ ਵੀ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਦਾਗੀ ਲੀਡਰਸ਼ਿਪ ਸਿਰਫ਼ ਪ੍ਰਚਾਰ ਨਾ ਕਰਨ |

Scroll to Top