ਚੰਡੀਗੜ੍ਹ 09 ਫਰਵਰੀ 2022: ਕਰਨਾਟਕ ‘ਚ ਮੁਸਲਿਮ ਲੜਕੀਆਂ ਦੇ ਹਿਜਾਬ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਨੇ ਵੱਡਾ ਰੂਪ ਲੈ ਲਿਆ ਹੈ | ਮੁਸਲਿਮ ਲੜਕੀਆਂ ਨੇ ਆਰੋਪ ਲਗਾਇਆ ਹੈ ਕਿ ਉਨ੍ਹਾਂ ਨੂੰ ਹਿਜਾਬ ਪਹਿਨ ਕੇ ਕਾਲਜ ਕੈਂਪਸ ਅਤੇ ਕਲਾਸ ‘ਚ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਨ ਵਾਲੀ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਹੁਣ ਇਸ ਮਾਮਲੇ ਨੂੰ ਉਠਾਇਆ ਹੈ ਅਤੇ ਕਿਹਾ ਹੈ ਕਿ “ਲੜਕੀਆਂ ਨੂੰ ਹਿਜਾਬ ਪਹਿਨ ਕੇ ਸਕੂਲ ਜਾਣ ਤੋਂ ਰੋਕਣਾ, ਡਰਾਉਣ ਵਾਲਾ ਹੈ ।”
ਨਵੰਬਰ 23, 2024 8:20 ਪੂਃ ਦੁਃ