ਚੰਡੀਗੜ੍ਹ, 8 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਬੇਹੱਦ ਨਜ਼ਦੀਕ ਆ ਚੁੱਕਾ ਹੈ, ਜਿਸ ਦੇ ਚਲਦਿਆਂ ਸਿਆਸੀ ਪਾਰਟੀਆਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਗਏ ਕਿ ਸਾਡੀ ਸਰਕਾਰ ਆਉਣ ਤੇ ਪੰਜਾਬ ਦੀਆਂ ਔਰਤਾਂ ਨੂੰ 1000-1000 ਜਾਂ 2000-2000 ਰੁਪਏ ਦਿੱਤੇ ਜਾਣਗੇ, ਕੋਈ ਕਹਿੰਦਾ ਕਿ ਸਾਡੀ ਸਰਕਾਰੀ ਆਉਣ ‘ਤੇ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ‘ਤੇ ਲੈ ਕੇ ਜਾਵਾਗੇ, ਕੋਈ ਕਹਿੰਦਾ ਕਿ ਸਾਡੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 10 ਰੁਪਏ ਅਤੇ 5 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਹੈ ਅਤੇ ਸਰਕਾਰ ਹਰ ਸੰਭਵ ਤਰੀਕੇ ਨਾਲ ਨੌਜਵਾਨਾਂ ਦਾ ਧਿਆਨ ਰੱਖਦੀ ਹੈ।
ਸਮਾਰਟ ਸਕੂਲ ਅਤੇ ਸੂਬੇ ਦਾ ਸਿੱਖਿਆ ਵਿੱਚ ਨੰਬਰ 1 ਹੋਣਾ ਇਸ ਗੱਲ ਦਾ ਸਬੂਤ ਹੈ | ਪੰਜਾਬ ਵਿੱਚ ਖੇਤੀ ਮਾਹਿਰਾਂ ਦੀ ਨਿਯੁਕਤੀ ਕੀਤੀ ਜਾਵੇਗੀ ਜਿਸ ਨਾਲ਼ ਖੇਤੀ ਨੂੰ ਇੱਕ ਲਾਹੇਵੰਦ ਧੰਦਾ ਬਣਾਇਆ ਜਾਵੇਗਾ ਅਤੇ ਖੇਤੀ ਸੰਬੰਧੀ ਪੜ੍ਹਾਈ ਕਰ ਚੁੱਕੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ |ਪਰ ਇਸੇ ਦੇ ਨਾਲ ਬਹੁਤ ਸਾਰੇ ਮੁੱਦੇ ਅਜਿਹੇ ਹਨ ਜਿਨ੍ਹਾਂ ਵੱਲ ਕਿਸੇ ਵੀ ਸਿਆਸੀ ਪਾਰਟੀ ਦਾ ਧਿਆਨ ਨਹੀਂ ਹੈ, ਜਿਸ ‘ਤੇ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਧਰਤੀ ’ਤੇ ਪੈਦਾ ਹੋ ਰਹੇ ਖਤਰਿਆਂ ’ਤੇ ਚਿੰਤਾ ਜਤਾਈ ਹੈ, ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਵਾਤਾਵਰਨ ਪ੍ਰਤੀ ਭੱਖਦੇ ਮੁੱਦਿਆਂ ‘ਤੇ ਸਵਾਲ ਕਰਨ ਬਾਰੇ ਕਿਹਾ ਹੈ|
ਰਾਜਨੀਤਿਕ ਪਾਰਟੀਆਂ ਨੂੰ ਕਰੋ ਇਹ ਸਵਾਲ
ਧਰਤੀ ਹੇਠਲਾ ਪਾਣੀ 17 ਸਾਲਾਂ ਦਾ ਬਚਿਆ ਹੈ, ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਕਿਵੇਂ ਸੁਰੱਖਿਅਤ ਕਰੋਗੇ ?
ਦਰਿਆਵਾਂ ਤੇ ਜਲਗਾਹਾਂ ਤੇ ਪ੍ਰਦੂਸ਼ਣ ਨੂੰ ਰੋਕਣ ਲਈ ਕਿ ਨੀਤੀ ਹੋਵੇਗੀ ?
ਸ਼ਹਿਰਾਂ ਵਿੱਚ ਲੱਗੇ ਕੂੜੇ ਦੇ ਢੇਰਾਂ ਲਈ ਕੀ ਕਰੋਗੇ ?
ਪੰਜਾਬ ‘ਚ ਜੰਗਲਾਤ ਹੇਠ ਘੱਟ ਰਹੇ ਰਕਬੇ ਨੂੰ 05 ਸਾਲਾਂ ‘ਚ ਕਿਵੇਂ 10 ਫ਼ੀਸਦੀ ਤੱਕ ਵਧਾਉਗੇ?
1974 ਦਾ ਵਾਟਰ ਐਕਟ ਕਿਉਂ ਨਹੀਂ ਹੋਇਆ ਲਾਗੂ?
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਿਆਸੀ ਦਬਾਅ ਰਹਿਤ ਹੋਵੇ ?
ਵੋਟਾਂ ਦੇ ਹੱਕਦਾਰ ਉਹੀ ਹੋਣਗੇ ਜੋ ਵਾਤਾਵਰਨ ਦਾ ਖ਼ਿਆਲ ਰੱਖਣਗੇ |
ਉਜੜ ਰਹੀ ਕਿਸਾਨੀ ਨੂੰ ਕਿਵੇਂ ਬਚਾਓਗੇ ?
“ਸ਼ਰਾਬ ਦੀ ਬੋਤਲ ਨਹੀਂ ਮਸਲੇ ਦਾ ਹੱਲ, ਪਾਣੀ ਦੱਸੋ ਕਿੱਥੇ ਦਿੱਤਾ ਘੱਲ
ਕਿੱਥੇ ਗਏ ਪੰਛੀ ਤੇ ਪਾਣੀ, ਮੁੱਦੇ ਬਣੇ ਨਾ ਸਮੇਂ ਦੇ ਹਾਣੀ
ਸ਼ੁੱਧ ਹਵਾ ਧਰਤੀ ਤੇ ਪਾਣੀ, ਜੇ ਨਾ ਬਚੇ ਤਾਂ ਖ਼ਤਮ ਕਹਾਣੀ”