ਚੰਡੀਗੜ੍ਹ 05 ਫਰਵਰੀ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ 11ਵੀਂ ਸਦੀ ਦੇ ਵੈਸ਼ਨਵ ਸੰਤ ਸ਼੍ਰੀ ਰਾਮਾਨੁਜਾਚਾਰੀਆ ਦੀ ਯਾਦ ‘ਚ 216 ਫੁੱਟ ਉੱਚੀ ‘ਸਮਾਨਤਾ ਦੀ ਮੂਰਤੀ’ (Statue of Equality) ਦਾ ਉਦਘਾਟਨ ਕਰਕੇ ਇਸਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਸ਼੍ਰੀਰਾਮਨਗਰ ‘ਚ ਰਾਮਾਨੁਜਾਚਾਰੀਆ ਦੇ ਮੰਦਰ ਕੰਪਲੈਕਸ ਵਿੱਚ ਸਥਿਤ ਇੱਕ ਯੱਗਸ਼ਾਲਾ ‘ਚ ਵੈਦਿਕ ਉਚਾਰਣ ਨਾਲ ਪ੍ਰਾਰਥਨਾ ਕੀਤੀ।
ਉਨ੍ਹਾਂ ਵਲੋਂ ਸਜਾਵਟੀ ਰੂਪ ਵਿੱਚ ਉੱਕਰੀ ਹੋਈ ਮੰਦਰਾਂ ਦੀ ਪਰਿਕਰਮਾ ਵੀ ਕੀਤੀ। “ਸਮਾਨਤਾ ਦੀ ਮੂਰਤੀ” (Statue of Equality) ਦਾ ਉਦਘਾਟਨ ਰਾਮਾਨੁਜਾਚਾਰੀਆ ਦੇ ਚੱਲ ਰਹੇ 1000ਵੇਂ ਜਨਮ ਦਿਨ ਦੇ ਜਸ਼ਨਾਂ ਦਾ ਹਿੱਸਾ ਹੈ, ਇਹ 12 ਦਿਨਾਂ ਦੇ ਸ਼੍ਰੀ ਰਾਮਾਨੁਜ ਮਿਲੇਨੀਅਮ ਸਮਾਰੋਹ। ਪ੍ਰੋਗਰਾਮ ਦੌਰਾਨ ਸੰਤ ਰਾਮਾਨੁਜਾਚਾਰੀਆ ਦੀ ਜੀਵਨ ਯਾਤਰਾ ਅਤੇ ਸਿੱਖਿਆ ‘ਤੇ ਇੱਕ 3ਡੀ ਪੇਸ਼ਕਾਰੀ ਮੈਪਿੰਗ ਵੀ ਕੀਤੀ ਗਈ।
ਇਹ ਮੂਰਤੀ ‘ਪੰਚਧਾਤੂ’ ਦੀ ਬਣੀ ਹੋਈ ਹੈ ਜੋ ਕਿ ਸੋਨੇ, ਚਾਂਦੀ, ਤਾਂਬੇ, ਪਿੱਤਲ ਅਤੇ ਜ਼ਿੰਕ ਦੇ ਸੁਮੇਲ ਨਾਲ ਬਣੀ ਹੈ ਅਤੇ ਇਹ ਦੁਨੀਆ ਦੀ ਸਭ ਤੋਂ ਉੱਚੀ ਧਾਤੂ ਦੀਆਂ ਮੂਰਤੀਆਂ ਵਿੱਚੋਂ ਇੱਕ ਹੈ ਜੋ ਬੈਠਣ ਵਾਲੀ ਸਥਿਤੀ ਵਿੱਚ ਹੈ। ਇਹ 54 ਫੁੱਟ ਉੱਚੀ ਨੀਂਹ ਵਾਲੀ ਇਮਾਰਤ ‘ਤੇ ਸਥਾਪਿਤ ਹੈ, ਜਿਸ ਨੂੰ ‘ਭਦਰ ਵੇਦੀ’ ਦਾ ਨਾਂ ਦਿੱਤਾ ਗਿਆ ਹੈ। ਕੰਪਲੈਕਸ ਵਿੱਚ ਇੱਕ ਵੈਦਿਕ ਡਿਜੀਟਲ ਲਾਇਬ੍ਰੇਰੀ ਅਤੇ ਖੋਜ ਕੇਂਦਰ, ਪ੍ਰਾਚੀਨ ਭਾਰਤੀ ਪਾਠ, ਇੱਕ ਥੀਏਟਰ, ਇੱਕ ਵਿਦਿਅਕ ਗੈਲਰੀ ਹੈ, ਜੋ ਸੰਤ ਰਾਮਾਨੁਜਾਚਾਰੀਆ ਦੇ ਬਹੁਤ ਸਾਰੇ ਕੰਮਾਂ ਦੀ ਯਾਦ ਦਿਵਾਉਂਦੀ ਹੈ। ਸ਼੍ਰੀ ਰਾਮਾਨੁਜਾਚਾਰੀਆ ਨੇ ਕੌਮੀਅਤ, ਲਿੰਗ, ਨਸਲ, ਜਾਤ ਜਾਂ ਧਰਮ ਦੀ ਪਰਵਾਹ ਕੀਤੇ ਬਿਨਾਂ ਹਰ ਮਨੁੱਖ ਦੀ ਭਾਵਨਾ ਨਾਲ ਲੋਕਾਂ ਦੇ ਵਿਕਾਸ ਲਈ ਅਣਥੱਕ ਕੰਮ ਕੀਤਾ ਸੀ |