Election Commission

ਚੋਣ ਕਮਿਸ਼ਨ ਨੇ ਚੋਣ ਰੈਲੀਆਂ ਸੰਬੰਧੀ ਲਿਆ ਵੱਡਾ ਫੈਸਲਾ

ਚੰਡੀਗੜ੍ਹ 31 ਜਨਵਰੀ 2022:ਅੱਜ ਚੋਣ ਕਮਿਸ਼ਨ ਨੇ ਐਲਾਨ ਕਰਦਿਆਂ ਕਿਹਾ ਕਿ ਰਾਜਨੀਤਕ ਪਾਰਟੀਆਂ ਇੰਡੋਰ 1000 ਵਿਅਕਤੀਆਂ ਦੀ ਰੈਲੀ ਕਰ ਸਕਣਗੀਆਂ ਅਤੇ ਖੁੱਲ੍ਹੇ ਮੈਦਾਨ ਚ 500 ਲਈ ਮਨਜੂਰੀ ਹੋਵੇਗੀ | ਇਸਦੇ ਨਾਲ ਹੀ ਡੋਰ ਟੂ ਡੋਰ ਲਈ 20 ਵਿਅਕਤੀ ਜਾਂ ਸਕਣਗੇ |ਦੂਜੇ ਪਾਸੇ ਪੰਜਾਬ ‘ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਅੰਕੜਿਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ (Election Commission) ਨੇ ਚੋਣ ਰੈਲੀਆਂ ‘ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਹੁਣ ਇਸ ਦੀ ਮਿਆਦ 11 ਫਰਵਰੀ ਤੱਕ ਵਧਾ ਦਿੱਤੀ ਗਈ ਹੈ। ਜਿਸ ਤਹਿਤ ਰੋਡ ਸ਼ੋਅ, ਪੈਦਲ ਯਾਤਰਾ, ਵਾਹਨ ਰੈਲੀਆਂ ਤੋਂ ਇਲਾਵਾ ਜਲੂਸ ਕੱਢਣ ‘ਤੇ ਪਾਬੰਦੀ ਹੋਵੇਗੀ।

Scroll to Top