ਖਰੜ 30 ਜਨਵਰੀ 2022 : ਇੰਜ. ਯਾਦਵਿੰਦਰਾ ਸਿੰਘ ਕੰਗ (Yadvindra Singh Kang) , ਮੈਂਬਰ ਜਿਲ੍ਹਾ ਪ੍ਰੀਸ਼ਦ ਮੋਹਾਲੀ, ਸੀਨੀਅਰ ਵਾਈਸ ਚੇਅਰਮੈਨ ਇਨਫੋਟੈਕ ਪੰਜਾਬ (Senior Vice Chairman Infotech Punjab) ਨੇ ਰੋਸ ਵਜੋਂ ਆਪਣਾ (ਬਤੌਰ ਸੀਨੀਅਰ ਵਾਈਸ ਚੇਅਰਮੈਨ ਇਨਫੋਟੈਕ) ਅਸਤੀਫਾ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਪਰਿਵਾਰ ਅਤੇ ਖਾਸ ਤੌਰ ਤੇ ਹਲਕਾ ਖਰੜ ਤੋਂ ਸਾਬਕਾ ਮੰਤਰੀ ਪੰਜਾਬ ਸ. ਜਗਮੋਹਨ ਸਿੰਘ ਕੰਗ (Jagmohan Singh Kang) ਦੀ ਕਾਂਗਰਸ ਵਿੱਚ ਗਿਆਨੀ ਜੈਲ ਸਿੰਘ ਜੀ ਦੇ ਸਮੇਂ ਤੋਂ 45 ਸਾਲ ਦੀ ਸੇਵਾ ਅਤੇ ਇਲਾਕੇ ਵਿੱਚ ਪਹਿਲਾਂ ਹਲਕਾ ਮੋਰਿੰਡਾ ਅਤੇ ਹੁਣ ਹਲਕਾ ਖਰੜ ਵਿੱਚ ਸੇਵਾ ਨੂੰ ਅਣਗੋਲਿਆ ਕਰਦੇ ਹੋਏ ਸਿਰਫ ਚਰਨਜੀਤ ਸਿੰਘ ਚੰਨੀ ਦੀ ਹਉਮੈ ਅਤੇ ਸੋੜੀ ਅਤੇ ਘਟੀਆਂ ਸੋਚ ਕਰਕੇ ਇੱਕ ਬਾਹਰਲੇ ਮੋਰਿੰਡੇ, (ਜਿਲ੍ਹਾਂ ਰੋਪੜ) ਦੇ ਦਾਗੀ ਅਤੇ ਸ਼ਰਾਬ ਦੇ ਠੇਕੇਦਾਰ ਵਿਜੈ ਸ਼ਰਮਾ ਟਿੰਕੂ ਨੂੰ ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੀ ਟਿਕਟ ਦਵਾ ਦਿੱਤੀ ਹੈ। ਜੋ ਕਿ ਬੜਾ ਮੰਦਭਾਗਾ ਹੀ ਨਹੀਂ ਹੈ, ਬਲਿਕ ਜਿਸ ਨਾਲ ਸਾਨੂੰ ਬਹੁਤ ਸ਼ਰਮਿੰਦਗੀ, ਅਫਸੋਸ ਅਤੇ ਮਾਯੂਸੀ ਹੋਈ ਹੈ। ਸਾਰਾ ਇਲਾਕਾ ਅੱਜ ਕਾਂਗਰਸ ਹਾਈਕਮਾਂਡ ਨੂੰ ਬੁਰਾ—ਭਲਾ ਕਹਿ ਰਿਹਾ ਹੈ।
ਇਸੇ ਦੌਰਾਨ ਸ. ਯਾਦਵਿੰਦਰਾ ਸਿੰਘ ਕੰਗ (Yadvindra Singh Kang) ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਕਾਂਗਰਸ ਹਾਈਕਮਾਂਡ ਦੀ ਪੱਖਪਾਤੀ ਅਤੇ ਮਾਰੂ ਨੀਤੀਆਂ ਕਾਰਨ ਪਾਰਟੀ ਵਰਕਰਾਂ/ਲੀਡਰਾਂ ਦਾ ਮਨੋਬਲ ਟੁਟ/ਘੱਟ ਰਿਹਾ ਹੈ ਅਤੇ ਪਾਰਟੀ ਖੇਰੂ—ਖੇਰੂ ਹੋ ਰਹੀ ਹੈ। ਸ. ਕੰਗ ਨੇ ਕਿਹਾ ਕਿ ਹਲਕੇ ਖਰੜ ਅਤੇ ਪੁਰਾਣੇ ਹਲਕੇ ਮੋਰਿੰਡੇ ਵਿੱਚ ਪਿੰਡਾਂ/ਸ਼ਹਿਰਾਂ ਦੇ ਪੰਚਾਂ/ਸਰਪੰਚਾਂ/ਪਤਵੰਤਿਆਂ ਨੇ ਫੈਸਲਾ ਕੀਤਾ ਹੈ, ਕਿ ਹੁਣ ਅਸੀਂ ਆਜ਼ਾਦ ਚੋਣ ਲੜਨੀ ਹੈ ਅਤੇ ਚਰਨਜੀਤ ਸਿੰਘ ਚੰਨੀ ਹੁਣ ਤੱਕ ਦੇ ਸਭ ਤੋਂ ਮਾੜੇ ਮੁੱਖ ਮੰਤਰੀ, ਜੋ ਈ.ਡੀ. ਮੁਤਾਬਿਕ ਭ੍ਰਿਸ਼ਟਾਚਰ ਵਿੱਚ ਲਿਪਤ ਹਨ, ਉਸ ਨੂੰ ਮੂੰਹ ਤੋੜ ਜਵਾਬ ਦੇਣਾ ਹੈ। ਸ. ਕੰਗ ਨੇ ਇਹ ਵੀ ਕਿਹਾ ਕਿ ਪੂਰਾ ਇਲਾਕਾ ਉਨ੍ਹਾਂ ਦੇ ਨਾਲ ਹੈ ਅਤੇ ਹਲਕੇ ਦੀਆਂ ਭੈਣਾਂ—ਭਰਾਂਵਾਂ, ਬਜ਼ੁਰਗਾਂ ਅਤੇ ਬੱਚਿਆਂ ਦੇ ਸਹਿਯੋਗ ਨਾਲ ਅਸੀਂ ਇਹ ਚੋਣ ਲੜਨੀ ਤੇ ਜਿੱਤਣੀ ਹੈ।