bomb blast in Helmand

ਅਫਗਾਨਿਸਤਾਨ ਦੇ ਹੇਲਮੰਦ ਸੂਬੇ ‘ਚ ਹੋਇਆ ਬੰਬ ਧਮਾਕਾ, 3 ਲੋਕ ਜਖ਼ਮੀ

ਚੰਡੀਗੜ੍ਹ 30 ਜਨਵਰੀ 2022: ਅਫਗਾਨਿਸਤਾਨ (Afghanistan) ਦੇ ਦੱਖਣੀ ਹੇਲਮੰਦ ਸੂਬੇ (Helmand) ‘ਚ ਬੰਬ ਧਮਾਕੇ (bomb blast) ‘ਚ ਤਿੰਨ ਲੋਕ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਇਸ ਧਮਾਕੇ ਦੀ ਸੂਚਨਾ ਪਜਵੋਕ ਅਫਗਾਨ ਨਿਊਜ਼ ਨੇ ਇਕ ਅਧਿਕਾਰੀ ਦੇ ਹਵਾਲੇ ਆਈ , ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਨਾਦ ਅਲੀ ਜ਼ਿਲੇ ‘ਚ ਹੋਏ ਧਮਾਕੇ ‘ਚ ਤਿੰਨ ਨਾਗਰਿਕ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ 22 ਜਨਵਰੀ ਨੂੰ ਪੱਛਮੀ ਅਫਗਾਨਿਸਤਾਨ ਦੇ ਹੇਰਾਤ ਸ਼ਹਿਰ ‘ਚ ਇਕ ਧਮਾਕੇ ‘ਚ ਘੱਟੋ-ਘੱਟ 7 ਲੋਕ ਮਾਰੇ ਗਏ ਸਨ ਅਤੇ 9 ਜ਼ਖਮੀ ਹੋ ਗਏ ਸਨ।

ਟੋਲੋ ਨਿਊਜ਼ ਨੇ ਦੱਸਿਆ ਕਿ ਧਮਾਕਾ ਹੇਰਾਤ ਸੂਬੇ ਦੀ ਰਾਜਧਾਨੀ ਪੀਡੀ 12 ‘ਚ ਇੱਕ ਮਿੰਨੀ ਬੱਸ ‘ਚ ਹੋਇਆ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਬੰਬ ਧਮਾਕੇ (bomb blast) ‘ਚ ਮਰਨ ਵਾਲਿਆਂ ‘ਚ ਘੱਟੋ-ਘੱਟ ਚਾਰ ਔਰਤਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਪੂਰਬੀ ਨੰਗਰਹਾਰ ਸੂਬੇ ਦੇ ਲਾਲਪੋਰਾ ਇਲਾਕੇ ‘ਚ ਇਕ ਗੈਸ ਟੈਂਕ ‘ਚ ਧਮਾਕਾ ਹੋ ਗਿਆ, ਜਿਸ ਕਾਰਨ 9 ਬੱਚਿਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ।

Scroll to Top