USA

ਅਮਰੀਕੀ ਵਲੋਂ ਮਿਸਰ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਰੋਕੀ

ਚੰਡੀਗੜ੍ਹ 29 ਜਨਵਰੀ 2022: ਅਮਰੀਕੀ (USA) ਰਾਸ਼ਟਰਪਤੀ ਜੋ ਬਿਡੇਨ ਦੇ ਪ੍ਰਸ਼ਾਸਨ ਨੇ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਦੇ ਵਿਚਕਾਰ ਮਿਸਰ (Egypt) ਨੂੰ ਦਿੱਤੀ ਜਾਣ ਵਾਲੀ 130 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਨੂੰ ਰੱਦ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਅਮਰੀਕੀ ਪ੍ਰਸ਼ਾਸਨ ਨੇ ਮਿਸਰ ਨੂੰ 2.5 ਬਿਲੀਅਨ ਡਾਲਰ ਦੇ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਦੇਣ ਤੋਂ ਕੁਝ ਦਿਨ ਬਾਅਦ ਹੀ ਇਹ ਐਲਾਨ ਕੀਤਾ ਹੈ।ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਿਸਰ ਨੇ 130 ਮਿਲੀਅਨ ਡਾਲਰ ਦੀ ਫੌਜੀ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਹਨ।

ਜਿਕਰਯੋਗ ਹੈ ਕਿ ਮਿਸਰ ਲਈ ਰੱਖੀ ਗਈ ਇਹ ਰਕਮ ਸਤੰਬਰ ਤੋਂ ਰੋਕ ਦਿੱਤੀ ਗਈ ਸੀ। ਮੰਤਰਾਲੇ ਨੇ ਕਿਹਾ ਕਿ ਇਹ ਰਕਮ ਹੁਣ ਹੋਰ ਪ੍ਰੋਗਰਾਮਾਂ ਲਈ ਰੱਖੀ ਜਾਣੀ ਚਾਹੀਦੀ ਹੈ। ਉਸ ਨੇ ਇਸ ਬਾਰੇ ਵਿਸਥਾਰ ‘ਚ ਨਹੀਂ ਦੱਸਿਆ। ਹਾਲਾਂਕਿ ਮੰਤਰਾਲੇ ਨੇ ਮਿਸਰ ਨੂੰ 2.5 ਬਿਲੀਅਨ ਡਾਲਰ ਵਿੱਚ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਅਤੇ ਰਾਡਾਰ ਪ੍ਰਣਾਲੀਆਂ ਦੀ ਵਿਕਰੀ ਦਾ ਕੋਈ ਜ਼ਿਕਰ ਨਹੀਂ ਕੀਤਾ। ਉਸਨੇ ਮੰਗਲਵਾਰ ਨੂੰ ਵਿਕਰੀ ਨੂੰ ਮਨਜ਼ੂਰੀ ਦਿੱਤੀ।

Scroll to Top