ਚੰਡੀਗੜ੍ਹ 28 ਜਨਵਰੀ 2022: ਭਾਰਤੀ ਫ਼ੌਜ ਦੁਆਰਾ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਵਦੇਸ਼ੀ ਹਲਕੇ ਹੈਲੀਕਾਪਟਰ ALH Mk III ਜਹਾਜ਼ ਨੂੰ ਅੱਜ ਰਸਮੀ ਤੌਰ ‘ਤੇ INS ਉਤਕ੍ਰੋਸ਼ ‘ਚ ਸ਼ਾਮਲ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ALH Mk III ਜਹਾਜ਼ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ ਦੁਆਰਾ ਨਿਰਮਿਤ ਹੈ ਅਤੇ ਸਵੈ-ਨਿਰਭਰ ਭਾਰਤ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਯੋਜਨਾ ਦਾ ਹਿੱਸਾ ਹੈ। ALH Mk III ਜਹਾਜ਼ ਨੂੰ ਅੱਜ ਪੋਰਟ ਬਲੇਅਰ ਵਿਖੇ ਅੰਡੇਮਾਨ ਅਤੇ ਨਿਕੋਬਾਰ ਕਮਾਂਡ (ਸਿਨਕਨ) ਦੇ ਕਮਾਂਡਰ-ਇਨ-ਚੀਫ਼ ਲੈਫਟੀਨੈਂਟ ਜਨਰਲ ਅਜੈ ਸਿੰਘ ਦੁਆਰਾ ਰਸਮੀ ਤੌਰ ‘ਤੇ ਸ਼ਾਮਲ ਕੀਤਾ ਗਿਆ।
July 7, 2024 9:41 am