National Cadet Corps

ਨੈਸ਼ਨਲ ਕੈਡੇਟ ਕੋਰ ਦੀ ਰੈਲੀ ‘ਚ ਪੱਗ ਬੰਨ੍ਹੀ ਨਜ਼ਰ ਆਏ PM ਮੋਦੀ

ਚੰਡੀਗੜ੍ਹ 28 ਜਨਵਰੀ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਵਲੋਂ ਅੱਜ ਦਿੱਲੀ ਦੇ ਕਰਿਅੱਪਾ ਮੈਦਾਨ ‘ਚ ਨੈਸ਼ਨਲ ਕੈਡੇਟ ਕੋਰ ਦੀ ਰੈਲੀ (NCC) ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਨਸੀਸੀ ਰੈਲੀ ‘ਚ ਸਿੱਖ ਪਹਿਰਾਵੇ ‘ਚ ਨਜ਼ਰ ਆਏ। ਪੀਐੱਮ ਮੋਦੀ ਨੇ ਗੂੜ੍ਹੇ ਹਰੇ ਰੰਗ ਦਾ ਸਫਾ ਪਾਇਆ ਹੋਇਆ ਸੀ ਅਤੇ ਕਾਲੇ ਚਸ਼ਮੇ ਵੀ ਪਾਏ ਹੋਏ ਸਨ। ਪ੍ਰਧਾਨ ਮੰਤਰੀ ਨੇ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ।

ਨੈਸ਼ਨਲ ਕੈਡੇਟ ਕੋਰ (National Cadet Corps) ਦੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਐਨਸੀਸੀ (NCC) ਕੈਡਿਟਾਂ ਨੂੰ ਝੂਠੀਆਂ ਖ਼ਬਰਾਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਉਣ ਦੀ ਅਪੀਲ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਮੈਂ ਰਾਸ਼ਟਰ ਨਿਰਮਾਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਹਾਦਰ ਪੁੱਤਰਾਂ ਨੂੰ ਸ਼ਰਧਾ ਨਾਲ ਨਮਨ ਕਰਦਾ ਹਾਂ। ਅੱਜ ਦੇਸ਼ ਨਵੇਂ ਸੰਕਲਪਾਂ ਨਾਲ ਅੱਗੇ ਵਧ ਰਿਹਾ ਹੈ। ਫਿਰ ਤੋਂ ਐਨਸੀਸੀ ਨੂੰ ਮਜ਼ਬੂਤ ​​ਕਰਨ ਲਈ ਵੀ ਯਤਨ ਜਾਰੀ ਹਨ। ਇਸਦੇ ਚੱਲਦੇ ਉੱਚ ਪੱਧਰੀ ਕਮੇਟੀ ਵੀ ਬਣਾਈ ਗਈ ਹੈ। ਪੀਐਮ ਨੇ ਕਿਹਾ ਕਿ ਅੱਜ ਜ਼ਿਆਦਾਤਰ ਨੌਜਵਾਨ ਪੁਰਸ਼ ਅਤੇ ਔਰਤਾਂ ਜੋ ਐਨਸੀਸੀ ਅਤੇ ਐਨਐਸਐਸ ‘ਚ ਹਨ, ਤੁਹਾਨੂੰ ਭਾਰਤ ਨੂੰ 2047 ਤੱਕ ਲੈ ਕੇ ਜਾਣਾ ਹੈ। ਇਸ ਲਈ ਤੁਹਾਡੇ ਯਤਨ, ਤੁਹਾਡੇ ਸੰਕਲਪ, ਉਨ੍ਹਾਂ ਸੰਕਲਪਾਂ ਦੀ ਪੂਰਤੀ ਹੀ ਭਾਰਤ ਦੀ ਪ੍ਰਾਪਤੀ, ਭਾਰਤ ਦੀ ਸਫ਼ਲਤਾ ਹੋਵੇਗੀ।

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਪ੍ਰਸਿੱਧ ਕਵੀ ਮੱਖਣਲਾਲ ਚਤੁਰਵੇਦੀ ਦੀ ਕਵਿਤਾ ਪੜ੍ਹੀ।ਪੀਐਮ ਮੋਦੀ ਨੇ ਕਿਹਾ ਕਿ ਅੱਜ ਖੇਡਾਂ ਦੇ ਖੇਤਰ ਵਿੱਚ ਖਿਡਾਰੀ ਦੀ ਸਫਲਤਾ ਬਹੁਤ ਮਹੱਤਵ ਰੱਖਦੀ ਹੈ। ਉਨ੍ਹਾਂ ਦੀ ਜਿੱਤ ਨਾਲ 130 ਕਰੋੜ ਦੇਸ਼ ਵਾਸੀ ਜੁੜ ਗਏ ਹਨ। ਜੇਕਰ ਭਾਰਤ ਦਾ ਨੌਜਵਾਨ ਕਿਸੇ ਨਾਲ ਜੂਝਦਾ ਹੈ ਤਾਂ ਪੂਰਾ ਦੇਸ਼ ਉਸ ਦੇ ਪਿੱਛੇ ਖੜ੍ਹਾ ਹੁੰਦਾ ਹੈ। ਭਾਰਤੀ ਖਿਡਾਰੀ ਹੁਣ ਪੁਰਸਕਾਰ ਲਈ ਨਹੀਂ ਸਗੋਂ ਦੇਸ਼ ਲਈ ਖੇਡਦਾ ਹੈ। ਇਸ ਤੋਂ ਪਹਿਲਾਂ ਐਨਸੀਸੀ ਕੈਡਿਟਾਂ ਨੇ ਪੀਐਮ ਮੋਦੀ ਨੂੰ ਗਾਰਡ ਆਫ਼ ਆਨਰ ਦਿੱਤਾ। ਉਨ੍ਹਾਂ ਮਾਰਚ ਪਾਸਟ ਦਾ ਨਿਰੀਖਣ ਵੀ ਕੀਤਾ।

Scroll to Top