ਅੰਮ੍ਰਿਤਸਰ 27 ਜਨਵਰੀ 2022: ਪੰਜਾਬ ਵਿੱਚ ਲਗਾਤਾਰ ਹੀ ਚੋਣ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਉਥੇ ਹੀ ਚਿਰ ਤੋਂ ਬਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜਨਗੇ | ਪੰਜਾਬ ਦੇ ਸਾਬਕਾ ਮੁੱਖ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਜਿਸ ਤਰ੍ਹਾਂ ਹੀ ਅੰਮ੍ਰਿਤਸਰ ਚ ਪ੍ਰੈੱਸ ਵਾਰਤਾ ਕਰ ਬਿਕਰਮ ਸਿੰਘ ਮਜੀਠੀਆ ਨੂੰ ਸਿੱਧੂ ਸਾਹਮਣੇ ਚੋਣ ਲੜਨ ਦੀ ਗੱਲ ਕਹੀ ਗਈ, ਉਸਤੋਂ ਬਾਅਦ ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਪਲਟਵਾਰ ਕੀਤਾ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਕਿਹਾ ਕਿ ਜਦੋਂ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਗਿਆ ਹੈ| ਉਸ ਤੋਂ ਬਾਅਦ ਉਹ ਹਲਕੇ ਵਿੱਚ ਨਹੀਂ ਪਹੁੰਚ ਸਕੇ ਜਿਸ ਕਰ ਕੇ ਅਸੀਂ ਨਵਜੋਤ ਸਿੰਘ ਸਿੱਧੂ ਦੀ ਕਮੀ ਪੂਰੀ ਕਰ ਰਹੇ ਹਾਂ | ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਲਦ ਹੀ ਆਪਣੇ ਹਲਕੇ ਵਿੱਚ ਪਹੁੰਚਣਗੇ ਤੇ ਪ੍ਰਚਾਰ ਵੀ ਜ਼ਰੂਰ ਕਰਨਗੇ | ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਸਾਹਮਣੇ ਬਿਕਰਮ ਸਿੰਘ ਮਜੀਠੀਆ ਦੀ ਟੱਕਰ ਦੀ ਜਦੋਂ ਗੱਲ ਕੀਤੀ ਗਈ, ਤਾਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਹੋਵੇ ਚਾਹੇ ਕੋਈ ਵੀ ਹੋਰ ਵਿਅਕਤੀ ਹੋਵੇ ਚੋਣ ਲੜ ਸਕਦਾ ਹੈ ਲੇਕਿਨ ਕੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਵਿੱਚੋਂ ਚੋਣ ਲੜਨਗੇ ! ਉਨ੍ਹਾਂ ਵੱਲੋਂ ਇਹ ਬਿਆਨ ਇਕ ਮਜ਼ਾਕੀਆ ਢੰਗ ਦੇ ਨਾਲ ਦਿੱਤਾ ਗਿਆ
ਇੱਥੇ ਜ਼ਿਕਰਯੋਗ ਹੈ ਕਿ ਲਗਾਤਾਰ ਹੀ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵਿਚ ਜ਼ੁਬਾਨੀ ਜੰਗ ਚੱਲ ਰਹੀ ਸੀ ਲੇਕਿਨ ਅਕਾਲੀ ਦਲ ਦੇ ਵੱਡੇ ਨੇਤਾਵਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਸਿੱਧੂ ਦੇ ਸਾਹਮਣੇ ਚੋਣ ਲੜਾਈ ਜਾਵੇ ਜਿਸ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਰਸਮੀ ਐਲਾਨ ਕਰ ਦਿੱਤਾ ਗਿਆ ਹੈ ਕਿ ਬਿਕਰਮ ਸਿੰਘ ਮਜੀਠੀਆ ਹੁਣ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਚੋਣਾਂ ਵੀ ਲੜਨਗੇ ਉਨ੍ਹਾਂ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਆਪਣੇ ਮਜੀਠਾ ਹਲਕੇ ਤੋਂ ਅਤੇ ਨਵਜੋਤ ਸਿੰਘ ਸਿੱਧੂ ਦੀ ਹਲਕਿਆਂ ਦੇ ਵਿੱਚ ਚੋਣ ਲੜਦੇ ਹੋਏ ਨਜ਼ਰ ਆਉਣਗੇ ਅਤੇ ਹੁਣ ਵੇਖਣਾ ਹੋਵੇਗਾ ਕਿ ਇਹ ਚੋਣ ਅਖਾੜੇ ਵਿੱਚ ਕਿਹੜਾ ਇਕ ਦੂਜੇ ਤੇ ਭਾਰੀ ਪੈਂਦਾ ਹੈ ਤੇ ਵਿਧਾਨ ਸਭਾ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰਦਾ ਹੈ |