Amar Jawan Jyoti

ਅਮਰ ਜਵਾਨ ਜੋਤੀ ਨੂੰ ਜੰਗੀ ਯਾਦਗਾਰ ਸਮਾਰਕ ‘ਚ ਮਿਲਾਉਣਾ, ਇਤਿਹਾਸ ਮਿਟਾਉਣਾ ਹੈ: ਮਨੀਸ਼ ਤਿਵਾੜੀ

ਚੰਡੀਗੜ੍ਹ 21 ਜਨਵਰੀ 2022: ਪੀਐੱਮ ਮੋਦੀ (PM Modi) ਨੇ ਬੀਤੇ ਦਿਨ ਨਵੀਂ ਦਿੱਲੀ ਦੇ ਇੰਡੀਆ ਗੇਟ ‘ਤੇ ਪਿਛਲੇ 50 ਸਾਲਾਂ ਤੋਂ ਬਲ ਰਹੀ ਅਮਰ ਜਵਾਨ ਜੋਤੀ (Amar Jawan Jyoti) ਨੂੰ ਸ਼ੁੱਕਰਵਾਰ ਨੂੰ ਰਾਸ਼ਟਰੀ ਯੁੱਧ ਸਮਾਰਕ ‘ਤੇ ਜਲਾਉਣ ਵਾਲੀ ਜੋਤੀ ਨਾਲ ਮਿਲਾਇਆ ਜਾਵੇਗਾ। ਹਾਲਾਂਕਿ ਮੋਦੀ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ “ਜੋ ਵੀ ਕੀਤਾ ਜਾ ਰਿਹਾ ਹੈ ਉਹ ਇੱਕ ਰਾਸ਼ਟਰੀ ਦੁਖਾਂਤ ਹੈ। ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰ ਜਵਾਨ ਜੋਤੀ (Amar Jawan Jyoti) ਨੂੰ ਜੰਗੀ ਯਾਦਗਾਰ ਮਸ਼ਾਲ ‘ਚ ਮਿਲਾ ਦੇਣ ਦਾ ਮਤਲਬ ਇਤਿਹਾਸ ਨੂੰ ਮਿਟਾਉਣਾ ਹੈ।
ਨਿਊਜ਼ ਏਜੰਸੀ ਏਐਨਆਈ ਨੇ ਮਨੀਸ਼ ਤਿਵਾੜੀ ਦੇ ਹਵਾਲੇ ਨਾਲ ਕਿਹਾ, ”ਭਾਜਪਾ ਨੇ ਰਾਸ਼ਟਰੀ ਯੁੱਧ ਸਮਾਰਕ ਬਣਾਇਆ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਹ ਅਮਰ ਜਵਾਨ ਜੋਤੀ ਨੂੰ ਬੁਝਾ ਸਕਦੇ ਹਨ।

Scroll to Top