ਇਟਲੀ

ਇਟਲੀ ‘ਚ 24 ਜਨਵਰੀ ਨੂੰ ਪੈਣਗੀਆਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ

ਚੰਡੀਗੜ੍ਹ, 20 ਜਨਵਰੀ 2022 : ਇੱਕ ਪਾਸੇ ਜਿੱਥੇ ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਮਾਹੌਲ ਸਰਗਰਮ ਹੈ, ਉਥੇ ਹੀ ਯੂਰਪੀਅਨ ਮੁਲਕ ਇਟਲੀ ‘ਚ ਰਾਸ਼ਟਰਪਤੀ ਦੀ ਚੋਣ ਦੇ ਲਈ ਪਾਰਲੀਮੈਂਟ ਅਤੇ ਸੈਨੇਟ ਮੈਂਬਰਾਂ ਦੀਆਂ ਚੋਣਾਂ 24 ਜਨਵਰੀ ਨੂੰ ਪੈਣਗੀਆਂ | ਜਿਸ ਨੂੰ ਲੈ ਕੇ ਵੱਖ-ਵੱਖ ਰਾਜਨੀਤਕ ਪਾਰਟੀਆਂ ਸਰਗਰਮ ਦਿਖਾਈ ਦੇ ਰਹੀਆਂ ਹਨ। ਫੋਰਸਾ ਇਟਾਲੀਆਂ ਪਾਰਟੀ ਦੇ ਲੀਡਰ ਅਤੇ ਸਾਬਕਾ ਪ੍ਰਧਾਨ ਮੰਤਰੀ ਸੀਲਵੀ ਬਾਰਲਿਸਕੋਨੀ ਨੂੰ ਜਿਤਾਉਣ ਦੇ ਲਈ ਹੁਣ ਸੱਜੇ ਪੱਖੀ ਪਾਰਟੀਆਂ ਵੀ ਫੋਰਸਾ ਇਟਾਲੀਆਂ ਦੀ ਸਪੋਰਟ ‘ਚ ਉੱਤਰੀਆਂ ਹਨ। ਦੱਸਣਯੋਗ ਹੈ ਕਿ ਇਟਲੀ ਦੀ ਪਾਰਲੀਮੈਂਟ ਵਿਚ 630 ਚੈਂਬਰ ਆਫ਼ ਡਿਪੁਟਾਇਸ ਅਤੇ 321 ਸੈਨੇਟ ਮੈਂਬਰ ਹਨ।

Scroll to Top