ਚੰਡੀਗੜ੍ਹ 18 ਜਨਵਰੀ 2022: ਭਾਰਤ ਦੀ ‘ਸਿਲਵਰ ਗਰਲ’ ਸੈਖੋਮ ਮੀਰਾਬਾਈ ਚਾਨੂ (Mirabai Chanu) ਨਵੀਂ ਦਿੱਲੀ ਸਥਿਤ ਰਾਸ਼ਟਰੀ ਯੁੱਧ ਸਮਾਰਕ (National War Memorial) ਦੇਖਣ ਪੁੱਜੀ ਤੇ ਵੀਰ ਸਪੂਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ , ਜਿਸ ਦਾ ਨਿਰਮਾਣ ਭਾਰਤੀ ਹਥਿਆਰਬੰਦ ਫੋਰਸ ਦੇ ਸਾਹਸ, ਵੀਰਤਾ ਤੇ ਕੁਰਬਾਨੀ ਦਾ ਸਨਮਾਨ ਕਰਨ ਲਈ ਕੀਤਾ ਗਿਆ ਹੈ। 40 ਏਕੜ ਦੇ ਖੁੱਲ੍ਹੇ ਇਲਾਕੇ ‘ਤੇ ਬਣੇ ਸਮਾਰਕ ਦੇ ਬਾਰੇ ‘ਚ ਓਲੰਪਿਕ ਤਮਗ਼ਾ ਜੇਤੂ, ਮੀਰਾਬਾਈ ਨੇ ਕਿਹਾ, ‘ਮੈਂ ਦਿੱਲੀ ‘ਚ ਆਮ ਤੌਰ ‘ਤੇ ਟਰਨਾਮੈਂਟ ਲਈ ਰਹੀ ਹਾਂ, ਪਰ ਇਸ ਵਾਰ ਮੈਂ ਇਸ ਯਾਤਰਾ ਨੂੰ ਆਪਣੇ ਪ੍ਰੋਗਰਾਮ ‘ਚ ਸ਼ਾਮਲ ਕੀਤਾ ਹੈ ਕਿਉਂਕਿ ਇਹ ਸਥਾਨ ਨਾ ਸਿਰਫ਼ ਹਥਿਆਰਬੰਦ ਫੌਜਾਂ ਨੂੰ ਸਗੋਂ ਹਰੇਕ ਭਾਰਤੀ ਨੂੰ ਮਾਣ ਬਖਸ਼ਦਾ ਹੈ।’ 1947 ਦੇ ਬਾਅਦ ਤੋਂ ਭਾਰਤ ਦੇ ਮਾਣ ਮਹਿਸੂਸ ਕਰਾਉਣ ਵਲੇ ਯੁੱਧ ਦੇ ਇਤਿਹਾਸ ਨੂੰ ਦਰਸਾਉਂਦੇ ਹੋਏ, ਇਹ ਸਮਾਰਕ ਉਨ੍ਹਾਂ ਗੁੰਮਨਾਮ ਨਾਇਕਾਂ, ਯਾਤਰਾ ਤੇ ਸੰਘਰਸ਼ਾਂ ਨੂੰ ਪ੍ਰਗਟਾਉਂਦਾ ਹੈ। ਆਉਣ ਵਾਲਿਆਂ ਨੂੰ ਅਜਿਹਾ ਮਹਿਸੂਸ ਹੋਣਾ ਚਾਹੀਦਾ ਹੈ ਕਿ ਗੁੰਮਨਾਮ ਨਾਇਕ ਫਿਰ ਤੋਂ ਜ਼ਿੰਦਾ ਹੋ ਗਏ ਹਨ।
ਭਾਰਤੀ ਇਤਿਹਾਸ ਦੇ ਮਹੱਤਵਪੂਰਨ ਯੁੱਧਾਂ ‘ਚ ਭਾਰਤੀ ਫੌਜ, ਨੇਵੀ ਤੇ ਹਵਾਈ ਫ਼ੌਜ ਦੀਆਂ ਬਹਾਦਰੀਆਂ ਦੀਆਂ ਕਹਾਣੀਆਂ ਨੂੰ ਸਮੇਟੇ ਹੋਏ ਅਰਧ-ਖੁੱਲ੍ਹੇ ਕੋਰੀਡੋਰਾਂ ਤੇ ਗੈਲਰੀ ਤੋਂ ਜਾਂਦੇ ਹੋਏ ਮੀਰਾ ਨੇ ਕਿਹਾ, ‘ਮੈਂ ਇਸ ਗੱਲ ਨਾਲ ਮੰਤਰਮੁਗਧ ਹਾਂ ਕਿ ਇਸ ਸਮਾਰਕ ਦੇ ਨਿਰਮਾਣ ਦੀ ਧਾਰਨਾ ਇਤਿਹਾਸਕ ‘ਚੱਕਰਵਿਊ’ ਨਾਲ ਪ੍ਰੇਰਿਤ ਹੈ ਤੇ ਇਸ ਦੀਆਂ ਕੰਧਾਂ ਸਾਡੇ ਦੇਸ਼ ਦੇ ਸਪੂਤਾਂ ਵਲੋਂ ਲੜੇ ਗਏ ਯੁੱਧ ਦੇ ਦ੍ਰਿਸ਼ਾਂ ਨਾਲ ਸਜੀ ਹੋਈ ਹੈ।’
ਮੀਰਾ ਨੇ ਕਿਹਾ ਕਿ ਇਥੇ ਆਉਣ ਦੇ ਬਾਅਦ, ਮੈਂ ਇਹ ਮਹਿਸੂਸ ਕਰਦੀ ਹਾਂ ਕਿ ਹਰੇਕ ਭਾਰਤੀ ਨੂੰ ਆਪਣੀ ਜ਼ਿੰਦਗੀ ‘ਚ ਘੱਟੋ-ਘੱਟ ਇਕ ਵਾਰ ਇਸ ਜਗ੍ਹਾ ਦੀ ਯਾਤਰਾ ਕਰਨੀ ਚਾਹੀਦੀ ਹੈ।’ ਮੀਰਾ ਨੇ ਕਿਹਾ, ‘ਇੱਥੇ ਆਉਣ ਦੇ ਬਾਅਦ ਮੈਂ ਮਹਿਸੂਸ ਕਰਦੀ ਹਾਂ ਕਿ ਹਰੇਕ ਭਾਰਤੀ ਨੂੰ ਆਪਣੀ ਜ਼ਿੰਦਗੀ ‘ਚ ਘੱਟੋ-ਘੱਟ ਇਕ ਵਾਰ ਇਸ ਜਗ੍ਹਾ ਦੀ ਯਾਤਰਾ ਕਰਨੀ ਚਾਹੀਦੀ ਹੈ।’ ਭਾਰਤੀ ਵੇਟਲਿਫਟਰ, ਮੀਰਬਾਈ ਚਾਨੂ ਨੇ ਸ਼ਹੀਦ ਮੇਜਰ ਲੈਸ਼ਰਾਮ ਜਿਓਤਿਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੂੰ ਸ਼ਾਂਤੀ ਕਾਲ ਦੇ ਸਰਵਉੱਚ ਪੁਰਸਕਾਰ ਅਸ਼ੋਕ ਚੱਕਰ ਨਾਲ ਸਨਮਾਨਤ ਕੀਤਾ ਗਿਆ ਹੈ। ਉਹ ਵੀ ਮੀਰਾਬਾਈ ਚਾਨੂ ਦੀ ਤਰ੍ਹਾਂ ਮਣੀਪੁਰ ਦੇ ਰਹਿਣ ਵਾਲੇ ਸਨ।