ਤਾਜ਼ਾ ਖ਼ਬਰ : ਰਵਨੀਤ ਬਿੱਟੂ ਨੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਦਾ ਕੀਤਾ ਸਵਾਗਤ

ਚੰਡੀਗੜ੍ਹ, 16 ਜਨਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ‘ਚ ਉੱਤਰੀ ਨਵੀਂ ਪਾਰਟੀ ਸੰਯੁਕਤ ਸਮਾਜ ਪਾਰਟੀ ਦਾ ਕਈ ਥਾਵਾਂ ‘ਤੇ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ, ਕੁਝ ਲੋਕਾਂ ‘ਤੇ ਸੰਯੁਕਤ ਸਮਾਜ ਮੋਰਚੇ ਦੇ ਵਲੋਂ ਵੀ ਉਹਨਾਂ ਕਿਸਾਨ ਜਥੇਬੰਦੀਆਂ ਦਾ ਵਿਰੋਧ ਅਤੇ 4 ਮਹੀਨਿਆਂ ਲਈ ਉਹਨਾਂ ਨੂੰ ਸੰਯੁਕਤ ਸਮਾਜ ਮੋਰਚੇ ਤੋਂ ਵੱਖ ਕਰ ਦਿੱਤਾ ਹੈ |

ਜਿਸ ਦੇ ਚਲਦਿਆਂ ਪੰਜਾਬ ਕਾਂਗਰਸ ਦੇ ਆਗੂ ਰਵਨੀਤ ਸਿੰਘ ਬਿੱਟੂ ਨੇ ਟਵੀਟ ਕਰਕੇ ਸੰਯੁਕਤ ਸਮਾਜ ਮੋਰਚੇ ‘ਤੇ ਤੰਜ਼ ਕਸਦਿਆਂ ਕਿਹਾ ਕਿ ਪੰਜਾਬ ਵਿੱਚ ਚੋਣਾਂ ਲੜਨ ਲਈ ਰਾਜੇਵਾਲ ਤੇ ਉਸਦੇ ਸਾਥੀਆਂ ਨਾਲੋਂ ਨਾਤਾ ਤੋੜਨ ਬਾਰੇ SKM ਦੇ ਫੈਸਲੇ ਦਾ ਸਵਾਗਤ ਹੈ | ਮੈਂ ਇੱਕ ਸਾਲ ਤੋਂ ਇਹ ਕਹਿੰਦਾ ਆ ਰਿਹਾ ਹਾਂ ਕਿ ਕੁਝ ਯੂਨੀਅਨ ਆਗੂ ਖਾਸ ਕਰਕੇ ਰਾਜੇਵਾਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਰੋਸ ਨੂੰ ਆਪਣੇ ਲਈ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Scroll to Top