ਚੰਡੀਗੜ੍ਹ 14 ਜਨਵਰੀ 2022: ਜੇਕਰ ਤੁਸੀਂ ਵੀ ਟੈਬ ਦੀ ਵਰਤੋਂ ਕਰਨ ਦੇ ਚਾਹਵਾਨ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ | ਮੋਟੋਰੋਲਾ (Motorola) ਨੇ ਬ੍ਰਾਜ਼ੀਲ ’ਚ ਆਪਣੇ Moto Tab G70 ਨੂੰ ਲਾਂਚ ਕਰ ਦਿੱਤਾ ਹੈ। ਇਸਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸਨੂੰ ਲੇਟੈਸਟ ਐਂਡਰਾਇਡ 11 ਆਪਰੇਟਿੰਗ ਸਿਸਟਮ ਦੇ ਨਾਲ ਲਿਆਇਆ ਗਿਆ ਹੈ। ਨਾਲ ਹੀ ਇਸ ਵਿਚ ਦਿੱਤੀ ਗਈ ਡਿਸਪਲੇਅ 400 ਨਿਟਸ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ।
Moto Tab G70 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,399 ਬ੍ਰਾਜ਼ੀਲੀਅਨ ਰਿਆਲ (ਕਰੀਬ 28,000 ਰੁਪਏ ਹੈ। ਇਸ ਟੈਬ ਨੂੰ ਹਰੇ ਰੰਗ ’ਚ ਖਰੀਦਿਆ ਜਾ ਸਕੇਗਾ। ਭਾਰਤੀ ਬਾਜ਼ਾਰ ’ਚ Moto Tab G70 ਦੀ ਲਾਂਚਿੰਗ 18 ਜਨਵਰੀ ਨੂੰ ਹੋ ਰਹੀ ਹੈ। ਇਸਦੀ ਵਿਕਰੀ ਫਲਿਪਕਾਰਟ ’ਤੇ ਹੀ ਹੋਵੇਗੀ।
Moto Tab G70 ਦੇ ਫੀਚਰਜ਼
ਡਿਸਪਲੇਅ – 11-ਇੰਚ, 2000×1200 ਪਿਕਸਲ ਰੈਜ਼ੋਲਿਊਸ਼ਨ
ਪ੍ਰੋਸੈਸਰ – ਮੀਡੀਆਟੈੱਕ Helio G90T
ਓ.ਐੱਸ. – ਐਂਡਰਾਇਡ 11
ਰੀਅਰ ਕੈਮਰਾ – 13MP
ਫਰੰਟ ਕੈਮਰਾ – 8MP
ਬੈਟਰੀ – 7700mAh (20W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ – GPS, GLONASS, Wi-Fi 802.11 a/b/g/n/ac, ਬਲੂਟੁੱਥ v5.2 ਅਤੇ USB-ਟਾਈਪ-ਸੀ ਪੋਰਟ