2 ਫਰਵਰੀ 2025: ਅਮਰੀਕਾ (america) ਵੱਲੋਂ ਕੈਨੇਡਾ ਤੋਂ ਆਉਣ ਵਾਲੀਆਂ ਸਾਰੀਆਂ ਚੀਜ਼ਾਂ ‘ਤੇ 25% ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ, ਹੁਣ ਕੈਨੇਡਾ ਦੇ ਕਾਰਜਕਾਰੀ (Canada’s Prime Minister Justin Trudeau) ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਹਰਕਤ ਵਿੱਚ ਆ ਗਏ ਹਨ। ਟਰੂਡੋ ਨੇ ਇਹ ਵੀ ਐਲਾਨ ਕੀਤਾ ਕਿ ਕੈਨੇਡਾ ਮੰਗਲਵਾਰ (4 ਫਰਵਰੀ, 2025) ਤੋਂ 155 ਬਿਲੀਅਨ ਡਾਲਰ ਦੇ ਅਮਰੀਕੀ ਆਯਾਤ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਏਗਾ।
ਕੈਨੇਡਾ ਅਮਰੀਕੀ ਟੈਰਿਫ ਦਾ ਸਾਹਮਣਾ ਕਰਨ ਲਈ ਤਿਆਰ ਹੈ
ਜਸਟਿਨ ਟਰੂਡੋ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕੀ ਟੈਰਿਫ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਟਰੰਪ ਨੇ ਸ਼ਨੀਵਾਰ (1 ਫਰਵਰੀ, 2025) ਨੂੰ ਚੀਨ ਤੋਂ ਹੋਣ ਵਾਲੇ ਸਾਰੇ ਆਯਾਤ ‘ਤੇ 10 ਪ੍ਰਤੀਸ਼ਤ ਅਤੇ ਮੈਕਸੀਕੋ ਅਤੇ ਕੈਨੇਡਾ ਤੋਂ ਹੋਣ ਵਾਲੇ ਆਯਾਤ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ। ਹਾਲਾਂਕਿ, ਅਮਰੀਕੀ ਸਰਕਾਰ ਦੇ ਨਵੇਂ ਹੁਕਮ ਅਨੁਸਾਰ, ਹੁਣ ਕੈਨੇਡਾ ਤੋਂ ਤੇਲ ਅਤੇ ਬਿਜਲੀ ਸਮੇਤ ਊਰਜਾ ਆਯਾਤ ‘ਤੇ 25 ਪ੍ਰਤੀਸ਼ਤ ਦੀ ਬਜਾਏ ਸਿਰਫ 10 ਪ੍ਰਤੀਸ਼ਤ ਟੈਰਿਫ ਲਗਾਇਆ ਜਾਵੇਗਾ।
ਟਰੂਡੋ ਮੈਕਸੀਕੋ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ।
ਇਸ ਹੁਕਮ ਦੀ ਇੱਕ ਧਾਰਾ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਨ੍ਹਾਂ ਤਿੰਨਾਂ ਦੇਸ਼ਾਂ ਵਿੱਚ ਕੋਈ ਵੀ ਟੈਰਿਫ ਦੇ ਬਦਲੇ ਵਿੱਚ ਕੋਈ ਕਾਰਵਾਈ ਕਰਦਾ ਹੈ, ਤਾਂ ਅਮਰੀਕੀ ਟੈਰਿਫ ਵਧਾ ਦਿੱਤਾ ਜਾਵੇਗਾ। ਜਸਟਿਨ ਟਰੂਡੋ ਨੇ ਕਿਹਾ ਕਿ ਉਹ ਆਪਣੀ ਕੈਬਨਿਟ ਨਾਲ ਮਿਲੇ ਹਨ ਅਤੇ ਜਲਦੀ ਹੀ ਇਸ ਮਾਮਲੇ ਸਬੰਧੀ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਇਹ ਸਭ ਨਹੀਂ ਚਾਹੁੰਦੇ ਸੀ, ਪਰ ਹੁਣ ਕੈਨੇਡਾ ਤਿਆਰ ਹੈ। ਜਸਟਿਨ ਟਰੂਡੋ ਅੱਜ ਸ਼ਾਮ (2 ਫਰਵਰੀ, 2025) ਕੈਨੇਡੀਅਨਾਂ ਨੂੰ ਸੰਬੋਧਨ ਕਰਨਗੇ।
Read More: America: ਕੈਨੇਡਾ-ਮੈਕਸੀਕੋ ਤੇ ਚੀਨ ‘ਤੇ ਲਗਾਇਆ ਗਿਆ ਟੈਰਿਫ, ਜਾਣੋ ਵੇਰਵਾ