Rakesh Tikait

ਰਾਕੇਸ਼ ਟਿਕੈਤ ਤੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਵਿਚਾਲੇ ਹੋਈ ਮੀਟਿੰਗ

ਚੰਡੀਗੜ੍ਹ 13 ਜਨਵਰੀ 2022: ਅੱਜ ਮੁਜ਼ੱਫਰਨਗਰ ‘ਚ ਰਾਕੇਸ਼ ਟਿਕੈਤ (Rakesh Tikait) ਅਤੇ ਰਾਜ ਸਭਾ ਮੈਂਬਰ ਤੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ (Sanjay Raut) ਵਿਚਾਲੇ ਮੀਟਿੰਗ ਹੋਈ। ਮੰਨਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਨਾਲ ਪੱਛਮੀ ਯੂਪੀ ਦੇ ਸਮੀਕਰਨ ਹੋਰ ਬਦਲ ਸਕਦੇ ਹਨ।ਰਾਜ ਸਭਾ ਮੈਂਬਰ ਅਤੇ ਸ਼ਿਵ ਸੈਨਾ (Shiv Sena) ਨੇਤਾ ਸੰਜੇ ਰਾਉਤ ਅਤੇ ਬੀਕੇਯੂ ਦੇ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਮੁਜ਼ੱਫਰਨਗਰ ਵਿੱਚ ਮੁਲਾਕਾਤ ਕੀਤੀ। ਦੱਸਿਆ ਗਿਆ ਕਿ ਦੁਪਹਿਰ 12 ਵਜੇ ਟਿਕੈਤ ਦੀ ਰਿਹਾਇਸ਼ ‘ਤੇ ਦੋਹਾਂ ਨੇਤਾਵਾਂ ਵਿਚਾਲੇ ਬੈਠਕ ਹੋਈ। ਇਸ ਮੁਲਾਕਾਤ ਨਾਲ ਉੱਤਰ ਪ੍ਰਦੇਸ਼ ਦਾ ਸਿਆਸੀ ਤਾਪਮਾਨ ਵਧ ਸਕਦਾ ਹੈ।

ਰਾਉਤ ਨੇ ਬੁੱਧਵਾਰ ਨੂੰ ਕਿਹਾ ਸੀ, “ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਉੱਤਰ ਪ੍ਰਦੇਸ਼ ਵਿੱਚ ਰਾਜਨੀਤੀ ਬਦਲਣ ਵਾਲੀ ਹੈ, ਸਾਡੀ ਲੜਾਈ ਭਾਜਪਾ (BJP) ਦੀ ਨੋਟ ਨਾਲ ਹੈ।” ਸ਼ਿਵ ਸੈਨਾ ਆਮ ਲੋਕਾਂ ਦੀ ਪਾਰਟੀ ਹੈ। ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੈਸੇ ਦੇ ਲਾਲਚ ਵਿੱਚ ਨਾ ਆਉਣ। ਸ਼ਿਵ ਸੈਨਾ ਉੱਤਰ ਪ੍ਰਦੇਸ਼ ‘ਚ 50 ਸੀਟਾਂ ‘ਤੇ ਚੋਣ ਲੜੇਗੀ।

Scroll to Top