July 7, 2024 11:45 am
ਚੰਡੀਗੜ੍ਹ ਏਅਰਪੋਰਟ

ਚੰਡੀਗੜ੍ਹ ਏਅਰਪੋਰਟ ਪੁੱਜੇ ਅਰਵਿੰਦ ਕੇਜਰੀਵਾਲ, CM ਚਿਹਰੇ ਨੂੰ ਲੈ ਕੇ ਕਹੀਂ ਇਹ ਗੱਲ

ਚੰਡੀਗੜ੍ਹ, 12 ਜਨਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਪੂਰੀ ਤਰਾਂ ਗਰਮਾਈ ਹੋਈ ਹੈ, ਜਿਸ ਨੂੰ ਲੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪੁੱਜ ਚੁੱਕੇ ਹਨ | ਪੰਜਾਬ ਆਉਣ ਤੋਂ ਪਹਿਲਾ ਹੀ ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਦੇ ਦਿੱਤੀ ਕਿ ਆਮ ਆਦਮੀ ਪਾਰਟੀ ਦੇ ,ਮੁੱਖ ਮੰਤਰੀ ਦਾ ਚਿਹਰਾ ਅਗਲੇ ਹਫ਼ਤੇ ਐਲਾਨ ਕੀਤਾ ਜਾਵੇਗਾ | ਕਿਉਂਕਿ ਪਹਿਲਾ ਇਹ ਕਿਹਾ ਜਾ ਰਿਹਾ ਜਾ ਰਿਹਾ ਸੀ ਕਿ ਕੇਜਰੀਵਾਲ ਅੱਜ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਸਕਦੇ ਹਨ, ਪਰ ਉਸ ਤੋਂ ਪਹਿਲਾ ਹੀ ਕੇਜਰੀਵਾਲ ਨੇ ਸਾਫ਼ ਕਰ ਦਿੱਤਾ ਕਿ ਮੁੱਖ ਮੰਤਰੀ ਦਾ ਚਿਹਰਾ ਅਗਲੇ ਹਫਤੇ ਐਲਾਨ ਕੀਤਾ ਜਾਵੇਗਾ | ਹੁਣ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਹੋਣਗੇ, ਜਾਂ ਖ਼ੁਦ ਅਰਵਿੰਦ ਕੇਜਰੀਵਾਲ ਹੀ ਹੋਣਗੇ |