Rahul Gandhi say on bulli bai app

BJP ਨੇ ਨਫਰਤ ਦੀਆਂ ਕਈ ਫੈਕਟਰੀਆਂ ਸਥਾਪਿਤ ਕੀਤੀਆਂ ਹਨ : ਰਾਹੁਲ ਗਾਂਧੀ

ਚੰਡੀਗੜ੍ਹ 8 ਜਨਵਰੀ 2022: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਇਕ ਖਬਰ ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (BJP) ਨੇ ਨਫਰਤ ਦੀਆਂ ਕਈ ਫੈਕਟਰੀਆਂ ਸਥਾਪਿਤ ਕੀਤੀਆਂ ਹਨ। ਰਾਹੁਲ ਗਾਂਧੀ (Rahul Gandhi) ਨੇ ਟਵੀਟ ਕੀਤਾ, ”ਬਲੀ ਬਾਈ ਐਪ (Bulli Bai App) ਮਾਮਲੇ ਦੇ ਦੋਸ਼ੀ ਦੀ ਛੋਟੀ ਉਮਰ ਨੂੰ ਦੇਖ ਕੇ ਪੂਰਾ ਦੇਸ਼ ਪੁੱਛ ਰਿਹਾ ਸੀ ਕਿ ਇੰਨੀ ਨਫਰਤ ਕਿੱਥੋਂ ਆ ਰਹੀ ਹੈ?

ਅਸਲ ਵਿੱਚ ਭਾਜਪਾ ਨੇ ਨਫ਼ਰਤ ਦੀਆਂ ਕਈ ਫੈਕਟਰੀਆਂ ਲਗਾ ਦਿੱਤੀਆਂ ਹਨ। ‘ਟੈੱਕ ਫੋਗ’ (ਐਪ) ਇਨ੍ਹਾਂ ‘ਚੋਂ ਇਕ ਹੈ।” ਇਸ ਤੋਂ ਪਹਿਲਾਂ ਕਾਂਗਰਸ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਭਾਜਪਾ ‘ਤੇ ‘ਟੈਕ ਫੋਗ’ ਨਾਂ ਦੀ ਐਪ ਰਾਹੀਂ ਕੁਝ ਸਮੁਦਾਇਆਂ, ਔਰਤਾਂ ਅਤੇ ਵਿਰੋਧੀ ਧਿਰ ਵਿਰੁੱਧ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਸੀ ਕਿ ਸੁਪਰੀਮ ਕੋਰਟ ਨੂੰ ਇਸ ਮਾਮਲੇ ਸੰਬੰਧੀ ਨੋਟਿਸ ਲੈਣਾ ਚਾਹੀਦਾ ਹੈ। ਸੂਤਰਾਂ ਦੇ ਮੁਤਾਬਕ ਨਿਊਜ਼ ਪੋਰਟਲ ਦੀ ਖਬਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸਰਕਾਰ ਨੂੰ ਐਪ ਨੂੰ ਲੈ ਕੇ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਕਾਂਗਰਸ ਦੇ ਇਸ ਦੋਸ਼ ‘ਤੇ ਭਾਜਪਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Scroll to Top