Reliance Jio

Reliance Jio: ਰਿਲਾਇੰਸ ਜੀਓ ਨੇ ਯੂਜ਼ਰਸ ਲਈ ਲਾਂਚ ਕੀਤਾ ਇਹ ਨਵਾਂ ਪਲਾਨ

ਚੰਡੀਗੜ੍ਹ 7 ਜਨਵਰੀ 2022: ਰਿਲਾਇੰਸ ਜੀਓ (Reliance Jio) ਯੂਜ਼ਰਸ ਲਈ ਨਵਾਂ ਪਲਾਨ ਲੈ ਕੇ ਆਇਆ ਹੈ। ਇਸ ‘ਚ ਨਾ ਸਿਰਫ ਤੁਹਾਨੂੰ ਇੰਟਰਨੈੱਟ ਅਤੇ ਮੁਫਤ ਕਾਲਿੰਗ ਮਿਲੇਗੀ ਸਗੋਂ ਇਸ ਦੇ ਨਾਲ ਹੀ ਤੁਹਾਨੂੰ OTT ਪਲੇਟਫਾਰਮ ਦੀ ਮੈਂਬਰਸ਼ਿਪ ਵੀ ਮਿਲੇਗੀ।ਤੁਹਾਨੂੰ ਦੱਸ ਦੇਈਏ ਕਿ ਅਸੀਂ ਜਿਸ ਪਲਾਨ ਦੀ ਗੱਲ ਕਰ ਰਹੇ ਹਾਂ, ਰਿਲਾਇੰਸ ਜੀਓ (Reliance Jio) ਤੁਹਾਨੂੰ ਸਿਰਫ਼ 499 ਰੁਪਏ ਵਿੱਚ ਉਪਲਬਧ ਹੋਵੇਗਾ। ਇਸ ‘ਚ ਤੁਹਾਨੂੰ ਦਿਨ ਭਰ 2 ਜੀਬੀ ਡਾਟਾ ਮਿਲੇਗਾ, ਇਸ ਦੇ ਨਾਲ ਹੀ ਤੁਹਾਨੂੰ ਇਕ ਸਾਲ ਦੀ ਵੈਧਤਾ ਦੇ ਨਾਲ ਮੁਫਤ ਕਾਲਿੰਗ ਅਤੇ ਡਿਜ਼ਨੀ + ਹੌਟਸਟਾਰ ਸਬਸਕ੍ਰਿਪਸ਼ਨ ਵੀ ਮਿਲੇਗਾ। ਇਸ ਪਲਾਨ ਦੀ ਵੈਧਤਾ 28 ਦਿਨਾਂ ਦੀ ਹੈ। ਇਸ ਦੇ ਨਾਲ, ਤੁਹਾਨੂੰ Jio Cinema, Jio TV ਵਰਗੀਆਂ ਐਪਸ ਦੀ ਸਬਸਕ੍ਰਿਪਸ਼ਨ ਵੀ ਮਿਲੇਗੀ।

ਇਸ ਤੋਂ ਇਲਾਵਾ ਜੀਓ ਤੁਹਾਨੂੰ ਇਹ ਆਫਰ ਦੇ ਰਿਹਾ ਹੈ, ਤੁਸੀਂ 601 ਰੁਪਏ ਦੇ ਪਲਾਨ ਦੇ ਰੀਚਾਰਜ ਦਾ ਵੀ ਫਾਇਦਾ ਲੈ ਸਕਦੇ ਹੋ। ਇਸ ਵਿੱਚ, ਤੁਹਾਨੂੰ 3GB ਡੇਟਾ ਦੇ ਨਾਲ-ਨਾਲ ਅਨਲਿਮਟਿਡ ਵੌਇਸ ਕਾਲ ਅਤੇ ਪ੍ਰਤੀ ਦਿਨ 100 SMS ਆਫਰ ਮਿਲਣਗੇ। ਨਾਲ ਹੀ Disney + Hotstar ਮੋਬਾਈਲ ਐਕਸੈਸ ਵੀ ਉਪਲਬਧ ਹੋਵੇਗੀ। ਇਸ ਦੀ ਵੈਧਤਾ ਵੀ 28 ਦਿਨਾਂ ਦੀ ਹੋਵੇਗੀ।ਇਸ ਤੋਂ ਇਲਾਵਾ ਤੁਸੀਂ 799 ਰੁਪਏ ਦੇ ਪਲਾਨ ਦਾ ਰੀਚਾਰਜ ਕਰਵਾ ਸਕਦੇ ਹੋ। ਇਸ ‘ਚ ਤੁਹਾਨੂੰ 56 ਦਿਨਾਂ ਦੀ ਵੈਲੀਡਿਟੀ ਲਈ 2GB ਡਾਟਾ ਦੇ ਨਾਲ-ਨਾਲ ਅਨਲਿਮਟਿਡ ਵੌਇਸ ਕਾਲਿੰਗ ਅਤੇ 100 SMS ਰੋਜ਼ਾਨਾ ਮਿਲਣਗੇ। ਡਿਜ਼ਨੀ + ਹੌਟਸਟਾਰ ਸਬਸਕ੍ਰਿਪਸ਼ਨ ਵੀ ਹੋਵੇਗਾ।

Scroll to Top