Amritsar News: ਕਾਊਂਟਰ ਇੰਟੈਲੀਜੈਂਸ ਨੇ ਦੋ ਬ.ਦ.ਮਾ.ਸ਼ਾਂ ਨੂੰ ਕੀਤਾ ਗ੍ਰਿਫ਼ਤਾਰ

30 ਨਵੰਬਰ 2024: ਕਾਊਂਟਰ ਇੰਟੈਲੀਜੈਂਸ (Counter intelligence) ਅੰਮ੍ਰਿਤਸਰ ਨੇ ਅੰਮ੍ਰਿਤਸਰ (amritsar) ਦੇ ਘਰਿੰਡਾ ਨੇੜੇ ਨੂਰਪੁਰ ਪੱਧਰੀ ਤੋਂ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ (arrest) ਕੀਤਾ ਹੈ। ਮੁਲਜ਼ਮ ਪਾਕਿਸਤਾਨ (pakistan) ਤੋਂ ਤਸਕਰੀ ਕੀਤੇ ਹਥਿਆਰਾਂ ਦੀ ਖੇਪ ਨੂੰ ਸੌਂਪਣ ਲਈ ਕਿਸੇ ਹੋਰ ਕਾਰਕੁਨ ਦੀ ਉਡੀਕ ਕਰ ਰਹੇ ਸਨ।

 

ਸਟੇਟ ਸਪੈਸ਼ਲ ਅਪਰੇਸ਼ਨਲ ਸੈੱਲ, ਅੰਮ੍ਰਿਤਸਰ ਵਿਖੇ ਅਸਲਾ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮਾਂ ਕੋਲੋਂ 8 ਅਤਿ ਆਧੁਨਿਕ ਹਥਿਆਰ ਬਰਾਮਦ ਹੋਏ ਹਨ। ਇਨ੍ਹਾਂ ਵਿੱਚ ਚਾਰ ਆਸਟ੍ਰੀਆ ਦੇ ਬਣੇ ਗਲੋਕ ਪਿਸਤੌਲ, ਦੋ ਤੁਰਕੀਏ 9 ਐਮਐਮ ਪਿਸਤੌਲ, ਦੋ ਐਕਸ-ਸ਼ਾਟ ਜ਼ਿਗਾਨਾ 30 ਬੋਰ ਦੇ ਪਿਸਤੌਲ ਸਮੇਤ 10 ਰੌਂਦ ਸ਼ਾਮਲ ਹਨ।

Scroll to Top