60,000 troops across LAC

ਚੀਨ ਨੇ LAC ਦੇ ਪਾਰ 60,000 ਸੈਨਿਕ ਕੀਤੇ ਤੈਨਾਤ, ਭਾਰਤ ਨੇ ਵੀ ਵਧਾਈ ਤੈਨਾਤੀ

ਚੰਡੀਗੜ੍ਹ 4 ਜਨਵਰੀ 2022: ਭਾਰਤ-ਚੀਨ  ਵਿਚਕਾਰ ਕਾਫੀ ਸਮੇਂ ਤੋਂ ਲੱਦਾਖ (Ladakh) ‘ਚ ਤਣਾਅ ਦੀ ਸਥਿਤੀ ਬਣੀ ਹੋਈ ਹੈ | ਉੱਤਰੀ ਭਾਰਤ ‘ਚ ਇਨ੍ਹਾਂ ਦਿਨਾਂ ‘ਚ ਕੜਾਕੇ ਦੀ ਠੰਡ ਪੈ ਰਹੀ ਹੈ, ਉਥੇ ਹੀ ਲੱਦਾਖ (Ladakh) ‘ਚ ਕੜਾਕੇ ਦੀ ਠੰਡ ‘ਚ LAC ਦੇ ਪਾਰ ਲਗਭਗ 60,000 ਸੈਨਿਕ ਤੈਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਭਾਰਤ ਨੇ ਵੀ ਓਨੇ ਹੀ ਸੈਨਿਕਾਂ ਨੂੰ ਉਥੇ ਤਾਇਨਾਤ ਕੀਤਾ ਹੈ, ਤਾਂ ਜੋ ਡਰੈਗਨ ਦੀ ਕਿਸੇ ਵੀ ਹਰਕਤ ਦਾ ਸਖ਼ਤੀ ਨਾਲ ਜਵਾਬ ਦਿੱਤਾ ਜਾ ਸਕੇ।

ਚੀਨ ਦੀ ਇਸ ਕਾਰਵਾਈ ਤੋਂ ਬਾਅਦ ਭਾਰਤੀ ਫੌਜ ਵੀ ਅੱਗੇ ਵਧ ਗਈ ਹੈ। ਉੱਥੇ 14 ਕੋਰ ਨੂੰ ਮਜ਼ਬੂਤ ​​ਕਰਨ ਲਈ ਲੱਦਾਖ (Ladakh) ਥੀਏਟਰ ਵਿੱਚ ਰਾਸ਼ਟਰੀ ਰਾਈਫਲਜ਼ ਦੀ ਯੂਨੀਫਾਰਮ ਫੋਰਸ ਦਾ ਗਠਨ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਨੇ ਆਪਣੀ ਸਾਲਾਨਾ ਸਮੀਖਿਆ ‘ਚ ਹਾਲ ਹੀ ‘ਚ ਕਿਹਾ ਕਿ ਚੀਨੀ ਫੌਜ ਨੇ LAC ‘ਤੇ ਇਕ ਤੋਂ ਜ਼ਿਆਦਾ ਖੇਤਰਾਂ ‘ਚ ਸਥਿਤੀ ਨੂੰ ਬਦਲਣ ਲਈ ਇਕਪਾਸੜ ਅਤੇ ਭੜਕਾਊ ਕਾਰਵਾਈ ਕੀਤੀ ਹੈ। ਇਸ ਮੁੱਦੇ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵੱਖ-ਵੱਖ ਪੱਧਰਾਂ ‘ਤੇ ਗੱਲਬਾਤ ਕਰ ਰਹੀਆਂ ਹਨ।

Scroll to Top