Shamsher Singh Rai

ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ, ਸ਼ਮਸ਼ੇਰ ਸਿੰਘ ਰਾਏ ਭਾਜਪਾ ‘ਚ ਹੋਏ ਸ਼ਾਮਲ

ਰੂਪਨਗਰ 30 ਦਸੰਬਰ 2021 : ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ (Shri Chamkaur Sahib0 ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸ਼ਮਸ਼ੇਰ ਸਿੰਘ ਰਾਏ (Shamsher Singh Rai ) ਕਾਂਗਰਸ ਪਾਰਟੀ ਛੱਡ ਕੇ ਦਿੱਲੀ ਵਿਖੇ ਭਾਜਪਾ ਵਿਚ ਸ਼ਾਮਲ ਹੋ ਗਏ। ਪੰਜਾਬ ਭਾਜਪਾ ਦੇ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸ਼ਮਸ਼ੇਰ ਸਿੰਘ ਰਾਏ (Shamsher Singh Rai ) ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ। ਇਸ ਤੋਂ ਇਲਾਵਾ ਹਰਭਾਗ ਸਿੰਘ ਦੇਸੂਮਾਜਰਾ ਵੀ ਭਾਜਪਾ ਵਿਚ ਸ਼ਾਮਲ ਹੋਏ। ਹਰਭਾਗ ਸਿੰਘ ਦੇਸੂਮਾਜਰਾ ਜਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਧਾਨ ਰਹਿ ਚੁੱਕੇ ਹਨ।

Scroll to Top