ਜ਼ੀਰਕਪੁਰ : ਗਰਭਵਤੀ ਡਾਕਟਰ ਨਾਲ ਅਣਪਛਾਤਿਆਂ ਕੀਤੀ ਖਿੱਚਧੂਹ

ਜ਼ੀਰਕਪੁਰ 9ਸਤੰਬਰ 2024: ਜ਼ੀਰਕਪੁਰ ਦੇ ਢਕੋਲੀ ਹਸਪਤਾਲ ਦੇ ਵਿਚ ਕੁਝ  ਅਣਪਛਾਤਿਆਂ ਦੇ ਵਲੋਂ ਮਹਿਲਾ ਡਾਕਟਰ ਦੇ ਨਾਲ ਖਿੱਚਧੂਹ ਕੀਤੀ ਗਈ| ਦੱਸ ਦੇਈਏ ਕਿ ਇਹ ਦੋ ਅਣਪਛਾਤੇ ਨੌਜਵਾਨ ਟੀਕਾ ਰੂਮ (injection) ਦੇ ਵਿੱਚੋ ਟੀਕੇ (injection) ਚੋਰੀ ਕਰਨ ਆਏ ਸਨ,ਜਦ ਮਹਿਲਾ ਡਾਕਟਰ ਨੇ ਇਹਨਾਂ ਨੂੰ ਰੋਕਿਆ ਤਾ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਡਾਕਟਰ ਨੂੰ ਧੱਕਾ ਦਿੱਤਾ ਗਿਆ,ਤੇ ਉਹ ਮੁਲਜ਼ਮ ਹਸਪਤਾਲ ਦੇ ਵਿੱਚੋ ਫ਼ਰਾਰ ਹੋ ਗਏ|

ਮਿਲੀ ਜਾਣਕਾਰੀ ਅਨੁਸਾਰ ਦੱਸਿਆ ਅਜੇ ਰਿਹਾ ਹੀ ਕਿ ਮਹਿਲਾ ਡਾਕਟਰ ਨੇ ਇਸ ਸਾਰੀ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ,ਓਥੇ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਮਹਿਲਾ ਡਾਕਟਰ 8 ਮਹੀਨੇ ਦੀ ਗਰਭਵਤੀ ਵੀ ਦੱਸੀ ਜਾ ਰਹੀ ਹੈ|

Scroll to Top