Delhi

Delhi: ਦਿੱਲੀ ਕੋਚਿੰਗ ਸੈਂਟਰ ਹਾਦਸੇ ਮਾਮਲੇ ‘ਚ ਜੇਈ ਤੇ EO ‘ਤੇ ਵੱਡੀ ਕਾਰਵਾਈ, ਮੌਕੇ ‘ਤੇ ਪਹੁੰਚਿਆ ਬੁਲਡੋਜ਼ਰ

ਚੰਡੀਗੜ੍ਹ, 29 ਜੁਲਾਈ 2024: ਦਿੱਲੀ (Delhi) ਦੇ ਰਾਜੇਂਦਰ ਨਗਰ ਸਥਿਤ ਕੋਚਿੰਗ ਸੈਂਟਰ ‘ਚ ਵਾਪਰੇ ਹਾਦਸੇ ਤੋਂ ਬਾਅਦ ਪ੍ਰਸਾਸ਼ਨ ਨੇ ਵੱਡੀ ਕਾਰਵਾਈ ਕਰਦਿਆਂ MCD ਨੇ ਜੇਈ ਨੂੰ ਬਰਖਾਸਤ ਕਰ ਦਿੱਤਾ ਹੈ, ਜਦੋਂ ਕਿ ਏਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਤਿੰਨ ਜੇ.ਸੀ.ਬੀ. ਰਾਓ ਕੋਚਿੰਗ ਸੈਂਟਰ ਦੇ ਸਾਹਮਣੇ ਡਰੇਨ ਤੋਂ ਕਬਜ਼ੇ ਹਟਾਏ ਜਾ ਰਹੇ ਹਨ।

ਇਸ ਮਾਮਲੇ ‘ਚ ਦਿੱਲੀ ਪੁਲਿਸ ਨੇ ਸੋਮਵਾਰ ਨੂੰ ਪੰਜ ਹੋਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ‘ਚ ਚਾਰ ਬਿਲਡਿੰਗ ਮਾਲਕ ਅਤੇ ਇੱਕ ਇੱਕ ਹੋਰ ਵਿਅਕਤੀ ਸ਼ਾਮਲ ਹੈ। ਇਸ ਮਾਮਲੇ ‘ਚ ਹੁਣ ਤੱਕ 7 ਜਣਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ |

ਇਸ ਇਮਾਰਤ ਦੇ ਚਾਰ ਮਾਲਕ ਸਰਬਜੀਤ ਸਿੰਘ, ਤੇਜਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਪਰਵਿੰਦਰ ਸਿੰਘ ਦੱਸਿਆ ਹਨ ਅਤੇ ਚਾਰੋਂ ਚਚੇਰੇ ਭਰਾ ਹਨ। ਇਹ ਲੋਕ ਕਰੋਲ ਬਾਗ ‘ਚ ਰਹਿੰਦੇ ਹਨ। ਉਨ੍ਹਾਂ ਨੇ ਇਮਾਰਤ ਦਾ ਬੇਸਮੈਂਟ ਏਰੀਆ ਰਾਓ ਆਈਏਐਸ ਕੋਚਿੰਗ ਸੈਂਟਰ ਦੇ ਮਾਲਕ ਅਭਿਸ਼ੇਕ ਗੁਪਤਾ ਨੂੰ 4 ਲੱਖ ਰੁਪਏ ਦੇ ਮਹੀਨਾਵਾਰ ਕਿਰਾਏ ‘ਤੇ ਦਿੱਤਾ ਸੀ।

ਤਿੰਨ ਯੂਪੀਐਸਸੀ ਉਮੀਦਵਾਰਾਂ ਦੀ ਮੌਤ ‘ਤੇ ਡੀਸੀਪੀ ਕੇਂਦਰੀ ਐਮ ਹਰਸ਼ ਵਰਧਨ ਨੇ ਕਿਹਾ ਕਿ ਬੇਸਮੈਂਟ ‘ਚ ਵਪਾਰਕ ਗਤੀਵਿਧੀ ਕਰਨ ਦੀ ਇਜਾਜ਼ਤ ਨਹੀਂ ਸੀ। ਅਸੀਂ MCD ਤੋਂ ਕੁਝ ਜਾਣਕਾਰੀ ਮੰਗੀ ਹੈ, ਅਤੇ ਅਸੀਂ ਉਨ੍ਹਾਂ ਦੀ ਭੂਮਿਕਾ ਦੀ ਵੀ ਜਾਂਚ ਕਰਾਂਗੇ। ਹਰ ਪਹਿਲੂ ਤੋਂ ਜਾਂਚ ਚੱਲ ਰਹੀ ਹੈ।

Scroll to Top